ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਕੀ: ਭਾਰਤੀ ਹਵਾਈ ਸੈਨਾ ਨੇ ਸ੍ਰੀਲੰਕਾ ਨੂੰ 4-0 ਨਾਲ ਹਰਾਇਆ

08:20 AM Apr 26, 2024 IST
ਚੰਡੀਗੜ੍ਹ ਵਿੱਚ ਹਾਕੀ ਟੂਰਨਾਮੈਂਟ ਦੌਰਾਨ ਗੇਂਦ ਲਈ ਜੱਦੋ-ਜਹਿਦ ਕਰਦੇ ਹੋਏ ਭਾਰਤੀ ਹਵਾਈ ਸੈਨਾ ਅਤੇ ਸ੍ਰੀਲੰਕਾ ਹਵਾਈ ਸੈਨਾ ਦੇ ਖਿਡਾਰੀ। -ਫੋਟੋ: ਰਵੀ ਕੁਮਾਰ

ਚੰਡੀਗੜ੍ਹ, 25 ਅਪਰੈਲ
ਇੱਥੇ ਬੇਸ ਰਿਪੇਅਰ ਡਿਪੂ (ਬੀਆਰਡੀ) ਦੇ ਨੰਬਰ 3 ’ਤੇ ਅੱਜ ਸ਼ੁਰੂ ਹੋਏ ਪੰਜਵੇਂ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ 2024 ਦੇ ਪਹਿਲੇ ਦਿਨ ਭਾਰਤੀ ਹਵਾਈ ਸੈਨਾ ਨੇ ਸ੍ਰੀਲੰਕਾ ਹਵਾਈ ਸੈਨਾ ਨੂੰ ਹਰਾਇਆ। ਅੱਜ ਪਹਿਲੇ ਦਿਨ ਚਾਰ ਮੈਚ ਖੇਡੇ ਗਏ। ਭਾਰਤੀ ਹਵਾਈ ਸੈਨਾ ਨੇ ਸ੍ਰੀਲੰਕਾ ਹਵਾਈ ਸੈਨਾ ਨੂੰ 4-0 ਨਾਲ ਹਰਾਇਆ। ਭਾਰਤੀ ਹਵਾਈ ਸੈਨਾ ਵੱਲੋਂ ਜੀਡਬਲਿਊਓ ਲਵਦੀਪ ਸਿੰਘ ਨੇ ਚਾਰੋਂ ਗੋਲ ਕੀਤੇ। ਉਸ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।
ਦੂਜਾ ਮੈਚ ਚੰਡੀਗੜ੍ਹ ਇਲੈਵਨ ਅਤੇ ਪੰਜਾਬ ਪੁਲੀਸ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਚੰਡੀਗੜ੍ਹ ਇਲੈਵਨ ਦੀ ਟੀਮ 5-3 ਨਾਲ ਜੇਤੂ ਰਹੀ। ਮੁੱਖ ਮਹਿਮਾਨ ਏਅਰ ਆਫੀਸਰ ਇੰਚਾਰਜ ਐਡਮਨਿਸਟਰੇਸ਼ਨ ਏਅਰ ਮਾਰਸ਼ਲ ਆਰ ਕੇ ਆਨੰਦ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਉਨ੍ਹਾਂ ਓਲੰਪੀਅਨ ਅਤੇ ਸਾਬਕਾ ਹਵਾਈ ਸੈਨਾ ਹਾਕੀ ਖਿਡਾਰੀ ਧਰਮਵੀਰ ਸਿੰਘ, ਸੇਵਾਮੁਕਤ ਗਰੁੱਪ ਕੈਪਟਨ ਜੇਐੱਸ ਮਿਨਹਾਸ ਅਤੇ ਸੇਵਾਮੁਕਤ ਸਾਰਜੈਂਟ ਪ੍ਰੇਮ ਕੁਮਾਰ ਦਾ ਸਨਮਾਨ ਕੀਤਾ। ਦਰਸ਼ਕਾਂ ਨੇ ਏਅਰ ਵਾਰੀਅਰ ਡਰਿੱਲ ਟੀਮ (ਏਡਬਲਿਊਡੀਟੀ) ਦੇ ਹਵਾਈ ਪ੍ਰਦਰਸ਼ਨ ਦਾ ਆਨੰਦ ਮਾਣਿਆ। -ਆਈਏਐੱਨਐੱਸ

Advertisement

Advertisement
Advertisement