For the best experience, open
https://m.punjabitribuneonline.com
on your mobile browser.
Advertisement

ਹਾਕੀ: ਭਾਰਤ ਦੀ ਆਸਟਰੇਲੀਆ ਹੱਥੋਂ 1-5 ਨਾਲ ਹਾਰ

08:56 AM Apr 07, 2024 IST
ਹਾਕੀ  ਭਾਰਤ ਦੀ ਆਸਟਰੇਲੀਆ ਹੱਥੋਂ 1 5 ਨਾਲ ਹਾਰ
ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦੇ ਹੋਏ ਭਾਰਤ ਤੇ ਆਸਟਰੇਲੀਆ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਪਰਥ, 6 ਅਪਰੈਲ
ਭਾਰਤੀ ਪੁਰਸ਼ ਹਾਕੀ ਟੀਮ ਨੂੰ ਅੱਜ ਇੱਥੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ’ਚ ਆਸਟਰੇਲੀਆ ਹੱਥੋਂ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਟੀਮ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਬਾਅ ਕਾਇਮ ਰੱਖਿਆ। ਭਾਰਤੀ ਟੀਮ ਨੇ ਆਖਰੀ ਕੁਆਰਟਰ ’ਚ ਕੁਝ ਚੰਗਾ ਪ੍ਰਦਰਸ਼ਨ ਕੀਤਾ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਆਸਟਰੇਲੀਆ ਲਈ ਟੌਮ ਵਿਕਹੈਮ (20ਵੇਂ ਤੇ 38ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਟਿਮ ਬ੍ਰਾਂਡ (ਤੀਜੇ), ਜੋਏਲ ਰਿਨਟਾਲਾ (37ਵੇਂ ਮਿੰਟ) ਅਤੇ ਫਲਿਨ ਓਗਿਲਵੀ (57ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਭਾਰਤ ਲਈ ਇੱਕੋ-ਇੱਕ ਗੋਲ ਗੁਰਜੰਟ ਸਿੰਘ ਨੇ 47ਵੇਂ ਮਿੰਟ ਵਿੱਚ ਕੀਤਾ।
ਆਸਟਰੇਲੀਆ ਨੇ ਖੇਡ ਸ਼ੁਰੂ ਹੁੰਦੇ ਹੀ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਅਤੇ ਤੀਜੇ ਮਿੰਟ ਵਿੱਚ ਹੀ ਪਹਿਲਾ ਗੋਲ ਕਰ ਦਿੱਤਾ। ਇਸ ਤੋਂ ਬਾਅਦ ਵੀ ਆਸਟਰੇਲੀਆ ਨੇ ਭਾਰਤੀ ਡਿਫੈਂਸ ਨੂੰ ਦਬਾਅ ਵਿਚ ਰੱਖਿਆ। ਉਸ ਨੂੰ ਅੱਠਵੇਂ ਤੇ ਨੌਵੇਂ ਮਿੰਟ ਵਿੱਚ ਦੋ ਪੈਨਲਟੀ ਕਾਰਨਰ ਮਿਲੇ ਪਰ ਸ੍ਰੀਜੇਸ਼ ਨੇ ਵਧੀਆ ਬਚਾਅ ਕੀਤੇ। ਭਾਰਤੀ ਡਿਫੈਂਸ ਦੀ ਗਲਤੀ ਕਾਰਨ ਆਸਟਰੇਲੀਆ ਨੇ ਦੂਜੇ ਕੁਆਰਟਰ ਦੇ ਪੰਜਵੇਂ ਮਿੰਟ ਵਿੱਚ ਆਪਣੀ ਲੀਡ 2-0 ਕਰ ਲਈ। ਤੀਜੇ ਕੁਆਰਟਰ ਦੇ ਸੱਤਵੇਂ ਮਿੰਟ ਵਿੱਚ ਰਿਨਟਾਲਾ ਨੇ ਗੋਲ ਕੀਤਾ। ਇਸ ਤੋਂ ਤੁਰੰਤ ਬਾਅਦ ਵਿਕਹੈਮ ਨੇ ਸੱਜੇ ਕੋਨੇ ਤੋਂ ਤਿੱਖੇ ਸ਼ਾਟ ਨਾਲ ਆਪਣਾ ਦੂਜਾ ਅਤੇ ਆਸਟਰੇਲੀਆ ਲਈ ਚੌਥਾ ਗੋਲ ਕੀਤਾ।
ਚੌਥੇ ਕੁਆਰਟਰ ਵਿੱਚ ਮੁਹੰਮਦ ਰਾਹੀਲ ਦੇ ਪਾਸ ’ਤੇ ਗੁਰਜੰਟ ਗੋਲ ਕਰਨ ਵਿੱਚ ਸਫਲ ਰਿਹਾ। ਆਸਟਰੇਲੀਆ ਨੇ ਸਮੇਂ ਤੋਂ ਤਿੰਨ ਮਿੰਟ ਪਹਿਲਾਂ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਮੈਚ 5-1 ਨਾਲ ਜਿੱਤ ਲਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×