ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਕੀ ਇੰਡੀਆ ਲੀਗ ਦੀ ਸੱਤ ਸਾਲ ਬਾਅਦ ਵਾਪਸੀ

07:40 AM Oct 05, 2024 IST

ਨਵੀਂ ਦਿੱਲੀ, 4 ਅਕਤੂਬਰ
ਹਾਕੀ ਇੰਡੀਆ ਲੀਗ (ਐੱਚਆਈਐੱਲ) 28 ਦਸੰਬਰ ਨੂੰ ਸੱਤ ਸਾਲ ਮਗਰੋਂ ਨਵੇਂ ਅੰਦਾਜ਼ ਵਿੱਚ ਪਰਤ ਰਹੀ ਹੈ। ਇਸ ਵਾਰ ਲੀਗ ਵਿੱਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈਣਗੀਆਂ। ਇਸ ਦੌਰਾਨ ਪੁਰਸ਼ਾਂ ਦੀਆਂ ਅੱਠ ਅਤੇ ਮਹਿਲਾ ਵਰਗ ਵਿੱਚ ਛੇ ਟੀਮਾਂ ਮੁਕਾਬਲਾ ਕਰਨਗੀਆਂ। ਲੀਗ ਵਿੱਚ ਮਹਿਲਾ ਵਰਗ ਦੇ ਮੁਕਾਬਲੇ ਪਹਿਲੀ ਵਾਰ ਕਰਵਾਏ ਜਾ ਰਹੇ ਹਨ। ਇਹ ਲੀਗ 28 ਦਸੰਬਰ ਤੋਂ ਪਹਿਲੀ ਫਰਵਰੀ ਤੱਕ ਰੁੜਕੇਲਾ ਅਤੇ ਰਾਂਚੀ ਵਿੱਚ ਖੇਡੀ ਜਾਵੇਗੀ। ਪੁਰਸ਼ਾਂ ਦੇ ਮੁਕਾਬਲੇ ਰੁੜਕੇਲਾ, ਜਦਕਿ ਮਹਿਲਾ ਵਰਗ ਦੇ ਮੁਕਾਬਲੇ ਰਾਂਚੀ ’ਚ ਖੇਡੇ ਜਾਣਗੇ। ਲੀਗ ਲਈ ਖਿਡਾਰੀਆਂ ਦੀ ਨਿਲਾਮੀ ਇੱਥੇ 13 ਤੋਂ 15 ਅਕਤੂਬਰ ਤੱਕ ਹੋਵੇਗੀ। ਹਾਕੀ ਇੰਡੀਆ ਲੀਗ ਦੀ ਵਾਪਸੀ ਨਾ ਸਿਰਫ ਦੇਸ਼ ਵਿੱਚ ਹਾਕੀ ਦੇ ਇਤਿਹਾਸ ’ਚ ਅਹਿਮ ਕਦਮ ਹੈ, ਸਗੋਂ ਮਹਿਲਾ ਹਾਕੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਵੀ ਇਹ ਬਹੁਤ ਮਹੱਤਵਪੂਰਨ ਹੈ। ਜਾਣਕਾਰੀ ਅਨੁਸਾਰ ਹਰ ਟੀਮ ’ਚ 24 ਖਿਡਾਰੀ ਹੋਣਗੇ, ਜਿਨ੍ਹਾਂ ’ਚੋਂ ਘੱਟੋ-ਘੱਟ 16 ਭਾਰਤੀ ਹੋਣਗੇ। ਚਾਰ ਜੂਨੀਅਰ ਖਿਡਾਰੀ ਅਤੇ ਅੱਠ ਕੌਮਾਂਤਰੀ ਖਿਡਾਰੀਆਂ ਦਾ ਹੋਣਾ ਲਾਜ਼ਮੀ ਹੈ। ਹਾਕੀ ਇੰਡੀਆ ਦੇ ਪ੍ਰਧਾਨ ਅਤੇ ਲੀਗ ਦੇ ਚੇਅਰਮੈਨ ਦਿਲੀਪ ਟਿਰਕੀ ਨੇ ਕਿਹਾ ਕਿ ਫੈਡਰੇਸ਼ਨ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦਾ ਸੁਫਨਾ ਲੀਗ ਦੁਬਾਰਾ ਸ਼ੁਰੂ ਕਰਨਾ ਸੀ। ਉਨ੍ਹਾਂ ਕਿਹਾ, ‘ਪ੍ਰੀਮੀਅਰ ਹਾਕੀ ਲੀਗ ਨੇ ਦੁਨੀਆ ਵਿੱਚ ਲੀਗਾਂ ਦਾ ਰੁਝਾਨ ਸ਼ੁਰੂ ਕੀਤਾ। ਅਹੁਦਾ ਸੰਭਾਲਣ ਤੋਂ ਬਾਅਦ ਮੇਰਾ ਸੁਫਨਾ ਲੀਗ ਮੁੜ ਸ਼ੁਰੂ ਕਰਨਾ ਸੀ ਅਤੇ ਅੱਜ ਇਹ ਸੁਫਨਾ ਪੂਰਾ ਹੋ ਗਿਆ ਹੈ।’ ਉਨ੍ਹਾਂ ਕਿਹਾ, ‘ਹਾਕੀ ਇੰਡੀਆ ਲੀਗ ਕੌਮੀ ਟੀਮਾਂ ਲਈ ਖਿਡਾਰੀ ਪੈਦਾ ਕਰੇਗੀ। ਇਹ ਲੀਗ ਖੇਡ ਵਿੱਚ ਨਵਾਂ ਇਤਿਹਾਸ ਸਿਰਜੇਗੀ। ਇਹ ਵਿਸ਼ਵ ਹਾਕੀ ਲਈ ਵੀ ਅਹਿਮ ਹੈ। -ਪੀਟੀਆਈ

Advertisement

Advertisement