For the best experience, open
https://m.punjabitribuneonline.com
on your mobile browser.
Advertisement

ਹਾਕੀ ਇੰਡੀਆ ਨੇ ਓਲੰਪਿਕਸ ਕੈਂਪ ਲਈ 27 ਖਿਡਾਰੀਆਂ ਨੂੰ ਚੁਣਿਆ

12:52 PM Jun 20, 2024 IST
ਹਾਕੀ ਇੰਡੀਆ ਨੇ ਓਲੰਪਿਕਸ ਕੈਂਪ ਲਈ 27 ਖਿਡਾਰੀਆਂ ਨੂੰ ਚੁਣਿਆ
Advertisement

ਬੰਗਲੌਰ, 20 ਜੂਨ
ਹਾਕੀ ਇੰਡੀਆ ਨੇ ਇੱਥੇ 21 ਜੂਨ ਤੋਂ 8 ਜੁਲਾਈ ਤੱਕ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਕੈਂਪਸ ਵਿੱਚ ਪ੍ਰੀ-ਓਲੰਪਿਕ ਕੌਮੀ ਕੈਂਪ ਲਈ ਚੁਣੇ 27 ਖਿਡਾਰੀਆਂ ਦਾ ਐਲਾਨ ਕੀਤਾ ਹੈ। ਭਾਰਤ ਨੂੰ ਪੈਰਿਸ ਓਲੰਪਿਕ ਵਿੱਚ ਪੂਲ ਬੀ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਸਾਹਮਣਾ ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ, ਆਸਟਰੇਲੀਆ ਅਤੇ ਆਇਰਲੈਂਡ ਨਾਲ ਹੋਵੇਗਾ। ਪ੍ਰੀ-ਓਲੰਪਿਕ ਕੈਂਪ ਲਈ ਚੁਣੇ ਖਿਡਾਰੀਆਂ ਦੀ ਸੂਚੀ: ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ, ਪੀਆਰ ਸ੍ਰੀਜੇਸ਼, ਸੂਰਜ ਕਰਕੇਰਾ, ਡਿਫੈਂਡਰ: ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੈ, ਆਮਿਰ ਅਲੀ, ਮਿਡਫੀਲਡਰ: ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ, ਸ਼ਮਸ਼ੇਰ ਸਿੰਘ, ਨੀਲਕਾਂਤ ਸ਼ਰਮਾ, ਰਾਜਕੁਮਾਰ ਪਾਲ, ਵਿਸ਼ਨੂਕਾਂਤ ਸਿੰਘ, ਅਕਾਸ਼ਦੀਪ ਸਿੰਘ, ਮੁਹੰਮਦ ਰਾਹੀਲ ਮੌਸੀਨ, ਫਾਰਵਰਡ: ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਬੌਬੀ ਸਿੰਘ ਧਾਮੀ ਤੇ ਅਰਿਜੀਤ ਸਿੰਘ ਹੁੰਦਲ।

Advertisement

Advertisement
Advertisement
Author Image

Advertisement