ਹਾਕੀ: ਭਾਰਤ ਨੇ ਅਰਜਨਟੀਨਾ ਨਾਲ ਡਰਾਅ ਖੇਡਿਆ
05:57 PM Jul 29, 2024 IST
ਪੈਰਿਸ, 29 ਜੁਲਾਈ
ਭਾਰਤੀ ਪੁਰਸ਼ ਟੀਮ ਨੇ ਅੱਜ ਇੱਥੇ ਓਲੰਪਿਕ ਖੇਡਾਂ ਦੇ ਹਾਕੀ ਮੁਕਾਬਲੇ ਵਿੱਚ ਅਰਜਨਟੀਨਾ ਨੂੰ 1-1 ਨਾਲ ਬਰਾਬਰੀ ’ਤੇ ਰੋਕ ਦਿੱਤਾ। ਅਰਜਨਟੀਨਾ ਨੇ ਦੂਜੇ ਕੁਆਰਟਰ (22ਵੇਂ ਮਿੰਟ) ਵਿੱਚ ਗੋਲ ਕਰ ਕੇ 1-0 ਦੀ ਲੀਡ ਲੈ ਲਈ ਸੀ। ਭਾਰਤ ਦੇ ਕਪਤਾਨ ਹਰਮਨਪ੍ਰੀਤ ਨੇ ਮੈਚ ਦੇ ਆਖ਼ਰੀ ਪਲਾਂ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ। -ਪੀਟੀਆਈ
Advertisement
Advertisement