ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਕੀ: ਭਾਰਤ ਨੇ ਆਇਰਲੈਂਡ ਨੂੰ 2-0 ਨਾਲ ਹਰਾਇਆ

07:49 AM Jul 31, 2024 IST
ਭਾਰਤੀ ਹਾਕੀ ਖਿਡਾਰੀ ਵਿਵੇਕ ਸਾਗਰ ਪ੍ਰਸਾਦ (32 ਨੰਬਰ ਜਰਸੀ) ਆਇਰਲੈਂਡ ਖ਼ਿਲਾਫ਼ ਗੋਲ ਕਰਨ ਦੀ ਕੋਸ਼ਿਸ਼ ਕਰਦਾ ਹੋਇਆ। -ਫੋਟੋ: ਪੀਟੀਆਈ

ਪੈਰਿਸ, 30 ਜੁਲਾਈ
ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਅਤੇ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਆਇਰਲੈਂਡ ਨੂੰ 2-0 ਨਾਲ ਹਰਾ ਕੇ ਪੈਰਿਸ ਓਲੰਪਿਕ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਪਹਿਲੇ ਦੋ ਮੈਚਾਂ ’ਚ ਕਈ ਗਲਤੀਆਂ ਕਰਨ ਵਾਲੀ ਭਾਰਤੀ ਟੀਮ ਨੇ ਅੱਜ ਪੂਲ-ਬੀ ਦੇ ਆਪਣੇ ਤੀਜੇ ਮੈਚ ’ਚ ਅੱਧੇ ਸਮੇਂ ਤੱਕ ਆਇਰਲੈਂਡ ’ਤੇ ਪੂਰਾ ਦਬਾਅ ਬਣਾਈ ਰੱਖਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪਹਿਲਾ ਗੋਲ 11ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ’ਤੇ ਅਤੇ ਦੂਜਾ ਗੋਲ 19ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤਾ। ਪਹਿਲੇ ਮੈਚ ’ਚ ਨਿਊਜ਼ੀਲੈਂਡ ’ਤੇ 3-2 ਨਾਲ ਮਿਲੀ ਜਿੱਤ ਵਿੱਚ ਹਰਮਨਪ੍ਰੀਤ ਨੇ 59ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ’ਤੇ ਜੇਤੂ ਗੋਲ ਕੀਤਾ ਸੀ। ਇਸੇ ਤਰ੍ਹਾਂ ਬੀਤੇ ਦਿਨ ਉਸ ਨੇ ਅਰਜਨਟੀਨਾ ਖ਼ਿਲਾਫ਼ 59ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਹਾਰ ਤੋਂ ਬਚਾਉਂਦਿਆਂ ਮੈਚ 1-1 ਨਾਲ ਡਰਾਅ ਕੀਤਾ ਸੀ। ਭਾਰਤ ਹੁਣ 2 ਅਗਸਤ ਨੂੰ ਆਸਟਰੇਲੀਆ ਨਾਲ ਭਿੜੇਗਾ।
ਪਿਛਲੇ ਮੈਚ ਵਿੱਚ ਬਹੁਤਾ ਵਧੀਆ ਪ੍ਰਦਰਸ਼ਨ ਨਾ ਕਰਨ ਵਾਲੇ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਨੇ ਅੱਜ ਸ਼ਾਨਦਾਰ ਖੇਡ ਦਿਖਾਈ। ਭਾਰਤ ਨੇ ਪਹਿਲੀ ਵਾਰ ਪਹਿਲੇ ਕੁਆਰਟਰ ਵਿੱਚ ਗੋਲ ਕਰ ਕੇ ਲੀਡ ਹਾਸਲ ਕੀਤੀ। ਪਿਛਲੇ ਦੋ ਮੈਚਾਂ ਵਿੱਚ ਪਹਿਲਾ ਗੋਲ ਵਿਰੋਧੀ ਟੀਮਾਂ ਨੇ ਹੀ ਕੀਤਾ ਸੀ। ਇਸ ਜਿੱਤ ਦੇ ਬਾਵਜੂਦ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਨਾ ਬਦਲ ਸਕਣ ਦੀ ਭਾਰਤ ਦੀ ਕਮਜ਼ੋਰੀ ਫਿਰ ਉਭਰੀ। ਪਹਿਲੇ ਦੋ ਮੈਚਾਂ ਵਿੱਚ 13 ਪੈਨਲਟੀ ਕਾਰਨਰ ਖੂਹ-ਖ਼ਾਤੇ ਪਾਉਣ ਵਾਲੀ ਭਾਰਤੀ ਟੀਮ ਨੇ ਅੱਧੇ ਸਮੇਂ ਤੱਕ ਇੱਕ ਵੀ ਪੈਨਲਟੀ ਕਾਰਨਰ ਨਹੀਂ ਗੁਆਇਆ ਪਰ ਤੀਜੇ ਕੁਆਰਟਰ ਵਿੱਚ ਅੱਠ ਪੈਨਲਟੀ ਕਾਰਨਰ ਗੁਆਉਣੇ ਪਏ। ਇਸ ਮੈਚ ਵਿੱਚ ਆਇਰਲੈਂਡ ਨੂੰ ਦਸ ਅਤੇ ਭਾਰਤ ਨੂੰ ਨੌਂ ਪੈਨਲਟੀ ਕਾਰਨਰ ਅਤੇ ਇੱਕ ਸਟ੍ਰੋਕ ਮਿਲਿਆ। ਅਗਲੇ ਦੋ ਮੈਚਾਂ ’ਚ ਭਾਰਤ ਮੌਜੂਦਾ ਚੈਂਪੀਅਨ ਬੈਲਜੀਅਮ ਅਤੇ ਆਸਟਰੇਲੀਆ ਵਰਗੀਆਂ ਵੱਡੀਆਂ ਟੀਮਾਂ ਖ਼ਿਲਾਫ਼ ਖੇਡੇਗੀ ਅਤੇ ਇਸ ਤੋਂ ਪਹਿਲਾਂ ਕੋਚ ਫੁਲਟਨ ਨੂੰ ਭਾਰਤ ਦੀ ਇਸ ਕਮਜ਼ੋਰੀ ’ਤੇ ਕੰਮ ਕਰਨਾ ਪਵੇਗਾ। -ਪੀਟੀਆਈ

Advertisement

Advertisement
Tags :
Captain Harmanpreet SinghhockeyIndia v IrelandPunjabi khabarPunjabi News
Advertisement