ਓਲੰਪਿਕਸ: ਭਾਰਤ ਦੀ ਪੰਜ ਦਹਾਕਿਆਂ ਮਗਰੋਂ ਆਸਟਰੇਲੀਆ ਖ਼ਿਲਾਫ਼ ਪਹਿਲੀ ਜਿੱਤ
06:40 PM Aug 02, 2024 IST
Advertisement
ਪੈਰਿਸ, 2 ਅਗਸਤ
Advertisement
ਭਾਰਤ ਨੇ ਪੈਰਿਸ ਓਲੰਪਿਕ ਵਿਚ ਪੁਰਸ਼ਾਂ ਦੇ ਪੂਲ ਬੀ ਦੇ ਹਾਕੀ ਮੁਕਾਬਲੇ ਵਿਚ ਆਸਟਰੇਲੀਆ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਦੀ ਓਲੰਪਿਕ ’ਚ ਆਸਟਰੇਲੀਆ ਖ਼ਿਲਾਫ਼ 52 ਸਾਲਾਂ ਬਾਅਦ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੰਗਾਰੂ ਟੀਮ ਨੂੰ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ’ਚ ਹਰਾਇਆ ਸੀ। ਭਾਰਤ ਲਈ ਅਭਿਸ਼ੇਕ ਨੇ 12ਵੇਂ ਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ 13ਵੇਂ ਤੇ 32ਵੇਂ ਮਿੰਟ ਵਿਚ ਦੋ ਗੋਲ ਕੀਤੇ। ਆਸਟਰੇਲੀਆ ਲਈ ਕਰੈਗ ਨੇ 25ਵੇਂ ਤੇ ਗੋਵਰਜ਼ ਨੇ 55ਵੇਂ ਮਿੰਟ ਵਿਚ ਗੋਲ ਕੀਤੇ। ਅੱਜ ਦੀ ਜਿੱਤ ਨਾਲ ਭਾਰਤ ਦੇ ਪੰਜ ਮੈਚਾਂ ਵਿਚ ਤਿੰਨ ਜਿੱਤਾਂ, ਇਕ ਡਰਾਅ ਤੇ ਇਕ ਹਾਰ ਨਾਲ 10 ਪੁਆਇੰਟ ਹੋ ਗਏ ਹਨ। ਪੁਆਇੰਟਸ ਟੇਬਲ ਵਿਚ ਭਾਰਤ ਦੀ ਪੁਜ਼ੀਸ਼ਨ ਦਾ ਫੈਸਲਾ ਬੈਲਜੀਅਮ ਬਨਾਮ ਅਰਜਨਟੀਨਾ ਦੇ ਮੈਚ ਨਾਲ ਹੋਵੇਗਾ। ਉਂਜ ਭਾਰਤੀ ਹਾਕੀ ਟੀਮ ਕੁਆਰਟਰ ਫਾਈਨਲਜ਼ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ। -ਏਜੰਸੀ
Advertisement
Advertisement