ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਕੀ: ਭਾਰਤ ਨੇ ਸ਼ੂਟਆਊਟ ਵਿੱਚ ਅਰਜਨਟੀਨਾ ਨੂੰ 5-4 ਨਾਲ ਹਰਾਇਆ

07:15 AM May 23, 2024 IST
ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦੀਆਂ ਹੋਈਆਂ ਭਾਰਤ ਤੇ ਅਰਜਨਟੀਨਾ ਦੀਆਂ ਖਿਡਾਰਨਾਂ। -ਫੋਟੋ: ਪੀਟੀਆਈ

ਐਂਟਵਰਪ, 22 ਮਈ
ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਮੈਚ ਵਿੱਚ ਨਿਰਧਾਰਤ ਸਮੇਂ ’ਚ 2-2 ਨਾਲ ਬਰਾਬਰੀ ’ਤੇ ਰਹਿਣ ਤੋਂ ਬਾਅਦ ਸ਼ੂਟਆਊਟ ਵਿੱਚ ਅਰਜਨਟੀਨਾ ਨੂੰ 5-4 ਨਾਲ ਹਰਾਇਆ। ਭਾਰਤ ਲਈ ਮਨਦੀਪ ਸਿੰਘ (11ਵਾਂ ਮਿੰਟ) ਅਤੇ ਲਲਿਤ ਕੁਮਾਰ ਉਪਾਧਿਆਏ ਨੇ ਮੈਦਾਨੀ ਗੋਲ ਕੀਤੇ ਜਦਕਿ ਅਰਜਨਟੀਨਾ ਲਈ ਲੁਕਾਸ ਮਾਰਟੀਨੇਜ਼ (20ਵਾਂ ਮਿੰਟ) ਅਤੇ ਟੋਮਸ ਡੋਮੇਨ (60ਵਾਂ ਮਿੰਟ) ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਸ਼ੂਟਆਊਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਨੇ ਦੋ-ਦੋ ਗੋਲ ਕੀਤੇ ਜਦਕਿ ਅਭਿਸ਼ੇਕ ਨੇ ਇੱਕ ਗੋਲ ਕੀਤਾ। ਭਾਰਤੀ ਪੁਰਸ਼ ਟੀਮ ਪ੍ਰੋ ਲੀਗ ਦੇ ਯੂਰਪੀ ਗੇੜ ਵਿੱਚ ਸ਼ੁੱਕਰਵਾਰ ਨੂੰ ਮੇਜ਼ਬਾਨ ਬੈਲਜੀਅਮ ਨਾਲ ਭਿੜੇਗੀ। -ਪੀਟੀਆਈ

Advertisement

ਮਹਿਲਾ ਹਾਕੀ: ਭਾਰਤ ਦੀ ਅਰਜਨਟੀਨਾ ਹੱਥੋਂ 5-0 ਨਾਲ ਹਾਰ

ਐਂਟਵਰਪ: ਭਾਰਤੀ ਮਹਿਲਾ ਟੀਮ ਦੀ ਐੱਫਆਈਐੱਚ ਮਹਿਲਾ ਪ੍ਰੋ ਲੀਗ ਮੁਹਿੰਮ ਦੇ ਯੂਰਪੀਅਨ ਗੇੜ ਦੀ ਸ਼ੁਰੂਆਤ ਦੀ ਨਿਰਾਸ਼ਾਜਨਕ ਰਹੀ। ਉਸ ਨੂੰ ਅੱਜ ਇੱਥੇ ਅਰਜਨਟੀਨਾ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਰਜਨਟੀਨਾ ਲਈ ਜੂਲੀਟਾ ਜੈਨਕੁਨਸ (53ਵਾਂ, 59ਵਾਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਆਗਸਟੀਨਾ ਗੋਰਜ਼ੇਲਾਨੀ (13ਵਾਂ ਮਿੰਟ), ਵੈਲੇਨਟੀਨਾ ਰਾਪੋਸੋ (24ਵਾਂ ਮਿੰਟ) ਅਤੇ ਵਿਕਟੋਰੀਆ ਮਿਰਾਂਡਾ (41ਵਾਂ ਮਿੰਟ) ਨੇ ਇਕ-ਇਕ ਗੋਲ ਕੀਤਾ। ਨਵੇਂ ਕੋਚ ਹਰਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਦਾ ਇਹ ਪਹਿਲਾ ਮੈਚ ਸੀ। -ਪੀਟੀਆਈ

Advertisement
Advertisement
Advertisement