ਹਾਕੀ: ਭਾਰਤ ਵੱਲੋਂ ਆਸਟਰੇਲੀਆ ਲੜੀ ਲਈ 27 ਮੈਂਬਰੀ ਟੀਮ ਦਾ ਐਲਾਨ
07:56 PM Mar 18, 2024 IST
ਨਵੀਂ ਦਿੱਲੀ, 18 ਮਾਰਚ
Advertisement
ਹਾਕੀ ਇੰਡੀਆ ਨੇ ਅੱਜ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਲਈ 27 ਮੈਂਬਰੀ ਭਾਰਤੀ ਹਾਕੀ ਟੀਮ (ਪੁਰਸ਼) ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ 6, 7, 10, 12 ਤੇ 13 ਅਪਰੈਲ ਨੂੰ ਮੈਚ ਖੇਡੇਗੀ। ਟੀਮ ਦੀ ਅਗਵਾਈ ਡਿਫੈਂਡਰ ਹਰਮਨਪ੍ਰੀਤ ਸਿੰਘ ਕਰੇਗਾ ਜਦਕਿ ਉਪ ਕਪਤਾਨ ਮਿਡ ਫੀਲਡਰ ਹਾਰਦਿਕ ਸਿੰਘ ਹੋਵੇਗਾ। ਟੀਮ ਲਈ ਚੁਣੇ ਗਏ ਹੋਰ ਖਿਡਾਰੀਆਂ ਵਿੱਚ ਪੀਆਰ ਸ੍ਰੀਜੇਸ਼, ਕ੍ਰਿਸ਼ਨ ਬੀ ਪਾਠਕ, ਸੂਰਜ ਕਰਕੇਜਾ, ਅਰਾਇਜੀਤ ਸਿੰਘ ਹੁੰਦਲ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਆਕਾਸ਼ਦੀਪ ਸਿੰਘ ਸਮੇਤ ਹੋਰ ਖਿਡਾਰੀ ਸ਼ਾਮਲ ਹਨ।
Advertisement
Advertisement