ਹਾਕੀ: ਸਾਬਕਾ ਕਪਤਾਨ ਰਾਣੀ ਰਾਮਪਾਲ ਵੱਲੋਂ ਸੰਨਿਆਸ ਲੈਣ ਦਾ ਐਲਾਨ
07:17 AM Oct 25, 2024 IST
Advertisement
ਨਵੀਂ ਦਿੱਲੀ:
Advertisement
ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਅੱਜ ਇੱਥੇ ਸੰਨਿਆਸ ਲੈਣ ਦਾ ਐਲਾਨ ਕੀਤਾ। ਰਾਣੀ ਦੇ ਪਿਤਾ ਠੇਲਾ ਚਲਾਉਂਦੇ ਸਨ। ਉਹ ਹਰਿਆਣਾ ਦੇ ਛੋਟੇ ਜਿਹੇ ਸ਼ਹਿਰ ਸ਼ਾਹਬਾਦ ਮਾਰਕੰਡਾ ਤੋਂ ਨਿਕਲ ਕੇ ਲੋਕਾਂ ਲਈ ਪ੍ਰੇਰਣਾ ਬਣੀ। ਰਾਣੀ ਦੀ ਅਗਵਾਈ ਵਿੱਚ ਭਾਰਤ ਨੇ 2021 ਵਿੱਚ ਟੋਕੀਓ ਖੇਡਾਂ ਦੌਰਾਨ ਓਲੰਪਿਕ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਚੌਥਾ ਸਥਾਨ ਹਾਸਲ ਕੀਤਾ ਸੀ। ਰਾਣੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਇਹ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਭਾਰਤ ਲਈ ਇੰੰਨੇ ਲੰਬੇ ਸਮੇਂ ਤੱਕ ਖੇਡਾਂਗੀ। ਮੈਂ ਬਚਪਨ ਤੋਂ ਬਹੁਤ ਗਰੀਬੀ ਦੇਖੀ ਹੈ ਪਰ ਮੇਰਾ ਧਿਆਨ ਹਮੇਸ਼ਾ ਕੁੱਝ ਕਰਨ ’ਤੇ ਸੀ, ਦੇਸ਼ ਦੀ ਅਗਵਾਈ ਕਰਨ ’ਤੇ।’’ ਇਸ 29 ਸਾਲਾ ਮਹਾਨ ਫਾਰਵਰਡ ਨੇ 2008 ਵਿੱਚ ਓਲੰਪਿਕ ਕੁਆਲੀਫਾਇਰ ਵਿੱਚ 14 ਸਾਲ ਦੀ ਉਮਰ ’ਚ ਕੌਮਾਂਤਰੀ ਹਾਕੀ ਵਿੱਚ ਪ੍ਰਦਰਸ਼ਨ ਕੀਤਾ। ਉਸ ਨੇ ਭਾਰਤ ਲਈ 254 ਮੈਚਾਂ ਦੌਰਾਨ 205 ਗੋਲ ਕੀਤੇ। -ਪੀਟੀਆਈ
Advertisement
Advertisement