ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਕੀ ਫੈਸਟੀਵਲ: ਬੇਕਰਜ਼ ਫੀਲਡ ਨੇ ਯੰਗ ਕਲੱਬ ਓਟਾਲਾ ਨੂੰ ਹਰਾਇਆ

11:31 AM May 20, 2024 IST
ਜੇਤੂ ਟੀਮ ਦੇ ਖਿਡਾਰੀ ਇਨਾਮ ਪ੍ਰਾਪਤ ਕਰਦੇ ਹੋਏ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਮਈ
ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪੰਜਵੇਂ ਦਿਨ ਬੇਕਰਜ਼ ਫੀਲਡ ਕੈਲੀਫੋਰਨੀਆ ਕਲੱਬ ਨੇ ਯੰਗ ਕਲੱਬ ਓਟਾਲਾ ’ਤੇ 13-3 ਗੋਲਾਂ ਦੀ ਵੱਡੀ ਜਿੱਤ ਹਾਸਲ ਕੀਤੀ। ਐੱਚਟੀਸੀ ਰਾਮਪੁਰ ਅਤੇ ਏਕਨੂਰ ਅਕੈਡਮੀ ਤੇਹਿੰਗ ਨੇ ਕ੍ਰਮਵਾਰ ਸੈਮੀਫਾਈਨਲ ਅਤੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਪਾ ਲਿਆ ਹੈ।
ਮਾਤਾ ਸਾਹਿਬ ਕੌਰ ਸਪੋਰਟਸ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਈਆਂ ਜਾ ਰਹੀਆਂ ਜਰਖੜ ਖੇਡਾਂ ਦੀ ਕੜੀ ਦੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਬੀਤੀ ਰਾਤ ਖੇਡੇ ਗਏ ਮੈਚਾਂ ਵਿੱਚ ਬੇਕਰਜ਼ ਫੀਲਡ ਕੈਲੀਫੋਰਨੀਆ ਕਲੱਬ ਨੇ ਜੰਗ ਕਲੱਬ ਉਟਾਲਾ ਨੂੰ 13-3 ਗੋਲਾਂ ਦੀ ਕਰਾਰੀ ਮਾਤ ਦਿੱਤੀ। ਬੇਕਰਜ਼ ਫੀਲਡ ਦਾ ਮਿਲਖਾ ਸਿੰਘ ‘ਮੈਨ ਆਫ਼ ਦਿ ਮੈਚ’ ਬਣਿਆ। ਇਸ ਤੋਂ ਇਲਾਵਾ ਸੀਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿੱਚ ਐੱਸਟੀਸੀ ਰਾਮਪੁਰ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ 4-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਰਾਮਪੁਰ ਦਾ ਪਲਵਿੰਦਰ ਸਿੰਘ ਗੋਲੂ ‘ਮੈਨ ਆਫ਼ ਦਿ ਮੈਚ’ ਬਣਿਆ। ਜੂਨੀਅਰ ਵਰਗ ਦੇ ਮੈਚਾਂ ਵਿੱਚ ਜਰਖੜ ਹਾਕੀ ਅਕੈਡਮੀ ਨੇ ਏਬੀਸੀ ਅਕੈਡਮੀ ਭਵਾਨੀਗੜ੍ਹ ਨੂੰ 6-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਪਾਇਆ। ਜਰਖੜ ਅਕੈਡਮੀ ਦਾ ਨਰਿੰਦਰ ਕੁਮਾਰ ‘ਮੈਨ ਆਫ਼ ਦਿ ਮੈਚ’ ਬਣਿਆ। ਜੂਨੀਅਰ ਵਰਗ ਦੇ ਮੁਕਾਬਲੇ ਵਿੱਚ ਏਕ ਨੂਰ ਅਕੈਡਮੀ ਨੇ ਐੱਸਟੀਸੀ ਰਾਮਪੁਰ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦਾ ਮਾਣ ਪ੍ਰਾਪਤ ਕੀਤਾ।
ਇਨ੍ਹਾਂ ਮੈਚਾਂ ਦੌਰਾਨ ਬਾਬਾ ਗੁਰਬਖਸ਼ ਸਿੰਘ ਘਵੱਦੀ ਨੇ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਨੁਸਾਰ ਫੈਸਟੀਵਲ ਦੇ ਕੁਆਰਟਰ ਫਾਈਨਲ ਅਤੇ ਸੈਮੀ ਫਾਈਨਲ ਗੇੜ ਦੇ ਮੁਕਾਬਲੇ 6 ਅਤੇ 8 ਜੂਨ ਨੂੰ ਜਦਕਿ ਫਾਈਨਲ ਮੁਕਾਬਲੇ 9 ਜੂਨ ਨੂੰ ਖੇਡੇ ਜਾਣਗੇ।

Advertisement

Advertisement