ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਕੀ: ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਜਿੱਤਿਆ ‘ਟੋਬਾ ਕੱਪ’

07:25 AM May 01, 2024 IST
ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਦੀ ਟੀਮ ਜੇਤੂ ਟਰਾਫੀ ਨਾਲ।

ਸੁਰਿੰਦਰ ਮਾਵੀ
ਵਿਨੀਪੈਗ, 30 ਅਪਰੈਲ
ਇੱਥੋਂ ਦੇ ਟੋਬਾ ਵਾਰੀਅਰਜ਼ ਫੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ ਕਰਵਾਇਆ ਗਿਆ ਟੋਬਾ ਗੋਲਡ ਹਾਕੀ ਕੱਪ ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਜਿੱਤ ਲਿਆ। ਫਾਈਨਲ ਵਿੱਚ ਉਸ ਨੇ ਐਡਮਿੰਟਨ ਫੀਲਡ ਹਾਕੀ ਕਲੱਬ ਨੂੰ ਪੰਜ ਗੋਲਾਂ ਨਾਲ ਹਰਾਇਆ।
ਟੂਰਨਾਮੈਂਟ ਵਿਚ ਕੈਨੇਡਾ ਦੀਆ ਅੱਠ ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਦੋ ਪੂਲਜ਼ ਵਿਚ ਵੰਡਿਆ ਗਿਆ ਸੀ । ਪੂਲ ‘ਏ’ ਵਿੱਚ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਵਿਨੀਪੈਗ, ਯੂਨਾਈਟਿਡ ਹਾਕੀ ਫੀਲਡ ਕਲੱਬ ਕੈਲਗਰੀ, ਪੰਜਾਬ (ਹਾਕਸ) ਫੀਲਡ ਹਾਕੀ ਕਲੱਬ ਕੈਲਗਰੀ ਅਤੇ ਟੋਰਾਂਟੋ ਵਾਰੀਅਰਜ਼ ਕਲੱਬ ਸ਼ਾਮਲ ਸਨ ਜਦਕਿ ਪੂਲ ‘ਬੀ’ ਵਿੱਚ ਐਡਮਿੰਟਨ ਫੀਲਡ ਹਾਕੀ ਕਲੱਬ, ਕਿੰਗਜ਼ ਇਲੈਵਨ ਹਾਕੀ ਫੀਲਡ ਕਲੱਬ, ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਤੇ ਬਰੈਂਪਟਨ ਫੀਲਡ ਹਾਕੀ ਕਲੱਬ ਦੀਆਂ ਟੀਮਾਂ ਸ਼ਾਮਲ ਸਨ। ਲੀਗ ਮੈਚਾਂ ਵਿਚ ਪੂਲ ਏ ’ਚੋਂ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਤੇ ਟੋਰਾਂਟੋ ਵਾਰੀਅਰਜ਼ ਕਲੱਬ ਜੇਤੂ ਰਹੀਆਂ। ਇਸੇ ਤਰ੍ਹਾਂ ਪੂਲ ‘ਬੀ’ ’ਚੋਂ ਐਡਮਿੰਟਨ ਫੀਲਡ ਹਾਕੀ ਕਲੱਬ ਤੇ ਅਕਾਲ ਹਾਕੀ ਫੀਲਡ ਕਲੱਬ ਕੈਲਗਰੀ ਨੇ ਲੀਗ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
ਪਹਿਲੇ ਸੈਮੀਫਾਈਨਲ ’ਚ ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਨੂੰ 2-1 ਨਾਲ ਜਦਕਿ ਦੂਜੇ ਸੈਮੀਫਾਈਨਲ ’ਚ ਐਡਮਿੰਟਨ ਫੀਲਡ ਹਾਕੀ ਕਲੱਬ ਨੇ ਟੋਰਾਂਟੋ ਵਾਰੀਅਰਜ਼ ਕਲੱਬ ਨੂੰ ਹਰਾਇਆ। ਫਾਈਨਲ ਵਿੱਚ ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਐਡਮਿੰਟਨ ਫੀਲਡ ਹਾਕੀ ਕਲੱਬ ਨੂੰ ਪੰਜ ਗੋਲਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ‘ਟੋਬਾ ਕੱਪ’ ਆਪਣੇ ਨਾਮ ਕੀਤਾ। ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਦੇ ਤਨਵੀਰ ਕੰਗ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਅਤੇ ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਦੇ ਜਗਜੀਤ ਸਿੰਘ ਨੂੰ ਸਰਬੋਤਮ ਗੋਲਕੀਪਰ ਐਲਾਨਿਆ ਗਿਆ।

Advertisement

Advertisement
Advertisement