For the best experience, open
https://m.punjabitribuneonline.com
on your mobile browser.
Advertisement

ਹਾਕੀ: ਆਸਟਰੇਲੀਆ ਨੇ ਭਾਰਤ ਨੂੰ 4-2 ਨਾਲ ਹਰਾਇਆ

08:40 AM Apr 08, 2024 IST
ਹਾਕੀ  ਆਸਟਰੇਲੀਆ ਨੇ ਭਾਰਤ ਨੂੰ 4 2 ਨਾਲ ਹਰਾਇਆ
ਗੇਂਦ ’ਤੇ ਕਬਜ਼ੇ ਲਈ ਜੂਝਦੇ ਹੋਏ ਭਾਰਤ ਤੇ ਆਸਟਰੇਲੀਆ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਪਰਥ, 7 ਅਪਰੈਲ
ਭਾਰਤੀ ਪੁਰਸ਼ ਹਾਕੀ ਟੀਮ ਨੂੰ ਅੱਜ ਇੱਥੇ ਪਿਛਲੇ ਮੈਚ ਦੇ ਮੁਕਾਬਲੇ ਕਾਫੀ ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਦੂਜੇ ਟੈਸਟ ਮੈਚ ਵਿੱਚ ਆਸਟਰੇਲੀਆ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਆਸਟਰੇਲੀਆ ਪੰਜ ਮੈਚਾਂ ਦੀ ਲੜੀ ਵਿੱਚ 2-0 ਨਾਲ ਅੱਗੇ ਚੱਲ ਰਿਹਾ ਹੈ।
ਬੀਤੇ ਦਿਨ ਮਿਲੀ 1-5 ਦੀ ਹਾਰ ਤੋਂ ਬਾਅਦ ਭਾਰਤੀ ਖਿਡਾਰੀ ਪਹਿਲੇ ਅਤੇ ਦੂਜੇ ਕੁਆਰਟਰ ਵਿੱਚ ਆਪਣੇ ਮਜ਼ਬੂਤ ਵਿਰੋਧੀਆਂ ਨੂੰ ਟੱਕਰ ਦੇਣ ਵਿੱਚ ਕਾਮਯਾਬ ਰਹੇ। ਭਾਰਤ ਅੱਧੇ ਸਮੇਂ ਤੱਕ 2-1 ਨਾਲ ਅੱਗੇ ਸੀ ਪਰ ਤੀਜੇ ਕੁਆਰਟਰ ’ਚ ਢਿੱਲਾ ਡਿਫੈਂਸ ਉਸ ਨੂੰ ਮਹਿੰਗਾ ਪਿਆ। ਇਸ ਕੁਆਰਟਰ ਵਿੱਚ ਮੇਜ਼ਬਾਨ ਟੀਮ ਨੇ ਤਿੰਨ ਗੋਲ ਦਾਗ ਕੇ ਜਿੱਤ ਪੱਕੀ ਕੀਤੀ। ਆਸਟਰੇਲੀਆ ਲਈ ਜੈਰੇਮੀ ਹੇਵਰਡ (6ਵੇਂ ਅਤੇ 34ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ ਜਦਕਿ ਜੈਕਬ ਐਂਡਰਸਨ (42ਵੇਂ ਮਿੰਟ) ਅਤੇ ਨੇਥਨ ਇਫਰੌਮਸ (45ਵੇਂ ਮਿੰਟ) ਨੇ ਆਸਟਰੇਲੀਆ ਲਈ ਬਾਕੀ ਦੇ ਦੋ ਗੋਲ ਕੀਤੇ।
ਭਾਰਤ ਲਈ ਜੁਗਰਾਜ ਸਿੰਘ (9ਵੇਂ) ਅਤੇ ਕਪਤਾਨ ਹਰਮਨਪ੍ਰੀਤ ਸਿੰਘ (30ਵੇਂ) ਨੇ ਗੋਲ ਕੀਤੇ। ਲੜੀ ਦਾ ਤੀਜਾ ਮੈਚ ਇੱਥੇ 10 ਅਪਰੈਲ ਨੂੰ ਖੇਡਿਆ ਜਾਵੇਗਾ। ਇਹ ਲੜੀ ਦੋਵਾਂ ਟੀਮਾਂ ਲਈ ਇਸ ਸਾਲ ਹੋਣ ਵਾਲੇ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਦਾ ਹਿੱਸਾ ਮੰਨੀ ਜਾ ਰਹੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×