For the best experience, open
https://m.punjabitribuneonline.com
on your mobile browser.
Advertisement

ਹਾਕੀ: ਆਸਟਰੇਲੀਆ ਨੇ ਭਾਰਤ ਨੂੰ 2-1 ਨਾਲ ਹਰਾਇਆ

07:20 AM Apr 11, 2024 IST
ਹਾਕੀ  ਆਸਟਰੇਲੀਆ ਨੇ ਭਾਰਤ ਨੂੰ 2 1 ਨਾਲ ਹਰਾਇਆ
Advertisement

ਪਰਥ, 10 ਅਪਰੈਲ
ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਦੀ ਸ਼ਾਨਦਾਰ ਖੇਡ ਦੇ ਬਾਵਜੂਦ ਭਾਰਤ ਨੂੰ ਅੱਜ ਇੱਥੇ ਪੁਰਸ਼ ਹਾਕੀ ਦੇ ਤੀਜੇ ਟੈਸਟ ਵਿੱਚ ਆਸਟਰੇਲੀਆ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਆਸਟਰੇਲੀਆ ਨੇ ਪੰਜ ਮੈਚਾਂ ਦੀ ਲੜੀ ਵਿੱਚ ਭਾਰਤ ’ਤੇ 3-0 ਨਾਲ ਜੇਤੂ ਲੀਡ ਬਣਾ ਲਈ ਹੈ। ਪਹਿਲੇ ਦੋ ਮੈਚਾਂ ਵਿੱਚ 1-5 ਅਤੇ 2-4 ਨਾਲ ਹਾਰਨ ਵਾਲੀ ਭਾਰਤੀ ਟੀਮ ਦੀ ਡਿਫੈਂਸ ਅਤੇ ਫਰੰਟ ਲਾਈਨ ਨੇ ਇਸ ਮੈਚ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ। ਜੁਗਰਾਜ ਸਿੰਘ ਨੇ ਮੈਚ ਦੇ 41ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਲੀਡ ਦਿਵਾਈ ਪਰ ਜੈਰੇਮੀ ਹੇਵਰਡ (44ਵੇਂ ਅਤੇ 49ਵੇਂ) ਨੇ ਦੋ ਗੋਲ ਕਰ ਕੇ ਮਹਿਮਾਨ ਟੀਮ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਆਸਟਰੇਲੀਆ ਸ਼ੁਰੂਆਤੀ ਕੁਆਰਟਰ ਵਿੱਚ ਛੇ ਪੈਨਲਟੀ ਕਾਰਨਰ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਪਰ ਸ੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸਨ ਸਦਕਾ ਕੋਈ ਗੋਲ ਨਹੀਂ ਕਰ ਸਕਿਆ। ਮਗਰੋਂ ਆਸਟਰੇਲੀਆ ਨੇ ਭਾਰਤ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰ ਕੇ ਲੀਡ ਹਾਸਲ ਕੀਤੀ। ਅਮਿਤ ਰੋਹੀਦਾਸ ਦੀ ਇੱਕ ਗਲਤੀ ਨੇ ਆਸਟਰੇਲੀਆ ਨੂੰ ਵਾਪਸੀ ਦਾ ਮੌਕਾ ਦਿੱਤਾ। ਹੇਵਰਡ ਨੇ ਆਸਟਰੇਲੀਆ ਲਈ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਆਸਟਰੇਲੀਆ ਨੇ ਆਖ਼ਰੀ ਕੁਆਰਟਰ ਵਿੱਚ ਦੋ ਹੋਰ ਪੈਨਲਟੀ ਕਾਰਨਰ ਹਾਸਲ ਕੀਤੇ ਅਤੇ ਦੂਜੇ ਵਿੱਚ ਗੋਲ ਕਰ ਕੇ ਮੈਚ ਜਿੱਤ ਲਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×