For the best experience, open
https://m.punjabitribuneonline.com
on your mobile browser.
Advertisement

ਹਾਕੀ: ਓਲੰਪਿਕ ਦੇ ਮੱਦੇਨਜ਼ਰ ਕੌਮੀ ਕੋਚਿੰਗ ਕੈਂਪ ਲਈ 28 ਮੈਂਬਰੀ ਕੋਰ ਗਰੁੱਪ ਦਾ ਐਲਾਨ

09:00 AM Apr 22, 2024 IST
ਹਾਕੀ  ਓਲੰਪਿਕ ਦੇ ਮੱਦੇਨਜ਼ਰ ਕੌਮੀ ਕੋਚਿੰਗ ਕੈਂਪ ਲਈ 28 ਮੈਂਬਰੀ ਕੋਰ ਗਰੁੱਪ ਦਾ ਐਲਾਨ
Advertisement

ਨਵੀਂ ਦਿੱਲੀ: ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ਤੋਂ ਪਹਿਲਾਂ ਆਪਣੀਆਂ ਖਾਮੀਆਂ ਦੂਰ ਕਰਨ ਲਈ ਪੁਰਸ਼ ਕੌਮੀ ਕੋਚਿੰਗ ਕੈਂਪ ਲਈ 28 ਮੈਂਬਰੀ ਕੋਰ ਸੰਭਾਵਿਤ ਗਰੁੱਪ ਦਾ ਐਲਾਨ ਕੀਤਾ ਹੈ। ਕੈਂਪ ਬੰਗਲੂਰੂ ਦੇ ਸਾਈ ਕੇਂਦਰ ਵਿੱਚ ਅੱਜ ਤੋਂ ਸ਼ੁਰੂ ਹੋਇਆ ਕੈਂਪ 13 ਮਈ ਤੱਕ ਚੱਲੇਗਾ। ਭਾਰਤੀ ਹਾਕੀ ਟੀਮ ਆਸਟਰੇਲੀਆ ਤੋਂ ਪੰਜ ਮੈਚਾਂ ਦੀ ਟੈਸਟ ਲੜੀ ਵਿੱਚ ਮਿਲੀ 0-5 ਦੀ ਹਾਰ ਮਗਰੋਂ ਕੈਂਪ ’ਚ ਮੁੜੇਗੀ। ਇਸ ਕੈਂਪ ਮਗਰੋਂ ਭਾਰਤੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਤਹਿਤ ਆਪਣੇ ਅਗਲੇ ਦੋ ਗੇੜਾਂ ਲਈ ਬੈਲਜੀਅਮ ਤੇ ਲੰਡਨ ਦਾ ਦੌਰਾ ਕਰਨਾ ਹੈ ਜਿੱਥੇ ਉਸ ਦਾ ਸਾਹਮਣਾ ਅਰਜਨਟੀਨਾ, ਬੈਲਜੀਅਮ, ਜਰਮਨੀ ਤੇ ਬਰਤਾਨੀਆ ਨਾਲ ਹੋਵੇਗਾ। ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਮੁਤਾਬਕ ਕੌਮੀ ਕੈਂਪ ਦੇ ਕੋਰ ਗਰੁੱਪ ਲਈ ਗੋਲੀਕੀਪਰਾਂ ’ਚ ਕ੍ਰਿਸ਼ਨ ਬਹਾਦਰ ਪਾਠਕ, ਪੀ.ਆਰ. ਸ੍ਰੀਜੇਸ਼ ਤੇ ਸੂਰਜ ਕਰਕੇਰਾ, ਡਿਫੈਂਡਰਾਂ ’ਚ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੈ ਸੁਮਿਤ ਤੇ ਅਮੀਰ ਅਲੀ ਸ਼ਾਮਲ ਹਨ। ਮਿਡਫੀਡਲਰਾਂ ’ਚ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਵੀਚੰਦਰ ਸਿੰਘ ਮੋਇਰੇਂਗਥੇਮ, ਸ਼ਮਸ਼ੇਰ ਸਿੰਘ, ਨੀਲਕੰਠ ਸ਼ਰਮਾ, ਰਾਜਕੁਮਾਰ ਪਾਲ, ਵਿਸ਼ਨੂਕਾਂਤ ਸਿੰਘ ਜਦਕਿ ਮੂਹਰਲੀ ਪੰਕਤੀ ਦੇ ਖਿਡਾਰੀਆਂ ’ਚ ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ ਮੌਸੀਨ, ਬੌਬੀ ਸਿੰਘ ਧਾਮੀ ਅਤੇ ਅਰਜੀਤ ਸਿੰਘ ਹੁੰਦਲ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×