ਖੰਨਾ ਲਈ ਹੌਬੀ ਧਾਲੀਵਾਲ ਨੇ ਕੀਤਾ ਪ੍ਰਚਾਰ
10:59 AM May 27, 2024 IST
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਵਾਏ ਗਏ ਕੰਮਾਂ ਕਾਰਨ ਲੋਕ ਸਭਾ ਚੋਣਾਂ ਵਿੱਚ ਭਾਜਪਾ ਪਾਰਟੀ ਦੀ ਸ਼ਾਨਦਾਰ ਜਿੱਤ ਹੋਵੇਗੀ ਕਿਉਂਕਿ ਮੋਦੀ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਤੇ ਸਾਰੇ ਵਰਗਾਂ ਨੂੰ ਬਹੁਤ ਸਾਰੀਆਂ ਸਕੀਮਾਂ ਤੇ ਸਹੂਲਤਾਂ ਦਿੱਤੀਆਂ ਹਨ। ਇਹ ਗੱਲ ਬੀਜੇਪੀ ਆਗੂ ਅਤੇ ਉੱਘੇ ਫ਼ਿਲਮ ਅਦਾਕਾਰ ਹੌਬੀ ਧਾਲੀਵਾਲ ਨੇ ਅੱਜ ਦਿੜ੍ਹਬਾ ਇਲਾਕੇ ਵਿੱਚ ਚੋਣ ਇਕੱਠਾਂ ਨੂੰ ਸੰਬੋਧਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਨਾਲ ਜੀਤ ਕਪਿਆਲ, ਸੈਮੀ ਓਬਰਾਏ ਅਤੇ ਹੋਰ ਪਾਰਟੀ ਦੇ ਪ੍ਰਮੁੱਖ ਆਗੂ ਸ਼ਾਮਲ ਸਨ। ਉਨ੍ਹਾਂ ਕਿਹਾ, ‘‘ਮੇਰਾ ਤਾਂ ਅਜੇ ਤੱਕ ਵਿਰੋਧ ਨਹੀਂ ਹੋਇਆ ਪਰੰਤੂ ਮੈਂ ਵੀ ਇੱਕ ਕਿਸਾਨ ਹਾਂ ਅਤੇ ਸਾਰੇ ਕਿਸਾਨ ਵੀ ਸਾਡੇ ਭਰਾ ਹਨ ਪਰ ਉਨ੍ਹਾਂ ਦੀਆਂ ਮਜ਼ਬੂਰੀਆਂ ਅਤੇ ਗੁੱਸੇ ਗਿੱਲੇ ਵੀ ਹੋਣਗੇ ਜਿਸ ਕਰਕੇ ਵਿਰੋਧ ਕਰਨਾ ਕਿਸਾਨਾਂ ਦਾ ਹੱਕ ਵੀ ਹੈ ਪਰ ਵਿਰੋਧ ਕਰਨ ਤੋਂ ਪਹਿਲਾਂ ਕਿਸਾਨ ਇਹ ਜ਼ਰੂਰ ਸੋਚ ਲੈਣ ਕੇ ਅਸੀਂ ਕਿਸੇ ਸਿਆਸਤ ਦਾ ਸ਼ਿਕਾਰ ਤਾਂ ਨਹੀਂ।’’
Advertisement
Advertisement
Related News
Advertisement