Hoax threat email: ਤਿੰਨ ਸੀਆਰਪੀਐੱਫ ਸਕੂਲਾਂ ਨੂੰ ਵਿਸਫ਼ੋਟਕ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਝੂਠੀ ਨਿਕਲੀ
02:36 PM Oct 22, 2024 IST
Advertisement
ਨਵੀਂ ਦਿੱਲੀ, 22 ਅਕਤੂਬਰ
Advertisement
hoax threat email: ਸੀਆਰਪੀਐੱਫ ਨੂੰ ਮਿਲੀ ਇਕ ਈਮੇਲ ਵਿਚ ਦਾਅਵਾ ਕੀਤਾ ਗਿਆ ਕਿ ਦਿੱਲੀ ਅਤੇ ਤੇਲੰਗਾਨਾ ਵਿਚ ਸੀਆਰਪੀਐੱਫ ਦੇ ਤਿੰਨ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਦਿੱਲੀ ਦੇ ਰੋਹਿਨੀ ਅਤੇ ਦਵਾਰਕਾ ਵਿਚ ਇਕ-ਇਕ ਅਤੇ ਹੈਦਰਾਬਾਦ ਨੇੜੇ ਮੇਦਚਲ ਵਿਚ ਸਕੂਲ ਸੁਰੱਖਿਅਤ ਹਨ ਅਤੇ ਆਮ ਦਿਨਾਂ ਦੀ ਤਰ੍ਹਾਂ ਚੱਲ ਰਹੇ ਹਨ।
Advertisement
ਸੀਆਰਪੀਐਫ ਨੂੰ ਸੋਮਵਾਰ ਰਾਤ ਸ਼ੱਕੀ ਈਮੇਲ ਮਿਲੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੰਗਲਵਾਰ ਸਵੇਰੇ 11 ਵਜੇ ਤੱਕ ਤਿੰਨਾਂ ਥਾਵਾਂ ’ਤੇ ਇੰਪ੍ਰੋਵਾਈਜ਼ਡ ਡਿਵਾਈਜ਼ ਫਟ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਉਥੇ ਕੁੱਝ ਨਹੀਂ ਮਿਲਿਆ ਅਤੇ ਸੀਆਰਪੀਐਫ ਦੇ ਤਿੰਨੇ ਸਕੂਲ ਆਮ ਵਾਂਗ ਕੰਮ ਕਰ ਰਹੇ ਹਨ।
ਦੱਸਣਯੋਗ ਹੈ ਕਿ ਇਹ ਧਮਕੀ ਈਮੇਲ ਰਾਸ਼ਟਰੀ ਰਾਜਧਾਨੀ ਵਿੱਚ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਖੇਤਰ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਸਕੂਲ ਦੀ ਚਾਰਦੀਵਾਰੀ ਦੇ ਨਾਲ ਹੋਏ ਧਮਾਕੇ ਤੋਂ ਇੱਕ ਦਿਨ ਬਾਅਦ ਆਈ ਹੈ। ਪੀਟੀਆਈ
Advertisement