For the best experience, open
https://m.punjabitribuneonline.com
on your mobile browser.
Advertisement

ਹਿੰਦੂ ਮੰਦਰ ਹਿੰਸਾ: ਬਰੈਂਪਟਨ ਪੁਲੀਸ ਵੱਲੋਂ ਸਿੱਖਸ ਫਾਰ ਜਸਟਿਸ ਦਾ ਕੋਆਰਡੀਨੇਟਰ ਗ੍ਰਿਫ਼ਤਾਰ

04:42 PM Nov 10, 2024 IST
ਹਿੰਦੂ ਮੰਦਰ ਹਿੰਸਾ  ਬਰੈਂਪਟਨ ਪੁਲੀਸ ਵੱਲੋਂ ਸਿੱਖਸ ਫਾਰ ਜਸਟਿਸ ਦਾ ਕੋਆਰਡੀਨੇਟਰ ਗ੍ਰਿਫ਼ਤਾਰ
ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਬਾਹਰ ਹੋਈ ਹਿੰਸਾ ਦੀ ਫਾਈਲ ਫੋਟੋ।
Advertisement

ਗੁਰਮਲਕੀਅਤ ਸਿੰਘ ਕਾਹਲੋਂ/ਪੀਟੀਆਈ

Advertisement

ਵੈਨਕੂਵਰ/ਓਟਵਾ, 10 ਨਵੰਬਰ
ਕੈਨੇਡੀਅਨ ਪੁਲੀਸ ਨੇ ਪਿਛਲੇ ਦਿਨੀਂ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿਚ ਚੱਲ ਰਹੇ ਕੌਂਸੁਲਰ ਕੈਂਪ ਦੌਰਾਨ ਹੋਈ ਹਿੰਸਾ ਨੂੰ ਲੈ ਕੇ 35 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀਲ ਪੁਲੀਸ ਨੇ ਇਕ ਬਿਆਨ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਇੰਦਰਜੀਤ ਗੋਸਲ ਵਜੋਂ ਦੱਸੀ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਗੋਸਲ ਕੈਨੇਡਾ ਵਿਚ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦਾ ਕੋਆਰਡੀਨੇਟਰ ਹੈ। ਅਮਰੀਕਾ ਅਧਾਰਿਤ ਐੱਸਐੱਫਜੇ ਉੱਤੇ ਭਾਰਤ ਵਿਚ ਪਾਬੰਦੀ ਹੈ। ਗੋਸਲ ਨੂੰ 8 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਉੱਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਹਾਲਾਂਕਿ ਮਗਰੋਂ ਉਸ ਨੂੰ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ ਗਿਆ ਤੇ ਉਸ ਨੂੰ ਬਰੈਂਪਟਨ ਦੀ ਓਂਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ ਹੋਣ ਲਈ ਕਿਹਾ ਹੈ। ਉਹ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਹੈ। ਉਸ ਉੱਤੇ ਹਥਿਆਰ ਨਾਲ ਹਮਲਾ ਕੀਤੇ ਜਾਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਕੁਝ ਮਹੀਨੇ ਪਹਿਲਾਂ ਬਰੈਂਪਟਨ ਵਿੱਚ ਭਾਰਤ ਵਿੱਚ ਵੱਖਰੇ ਖਿੱਤੇ (ਖਾਲਿਸਤਾਨ) ਦੀ ਮੰਗ ਬਾਰੇ ਕਰਵਾਈ ਗਈ ਰਾਇਸ਼ੁਮਾਰੀ ਮੌਕੇ ਵੀ ਉਹ ਕਾਫੀ ਸਰਗਰਮ ਰਿਹਾ ਸੀ ਤੇ ਅਕਸਰ ਭੜਕਾਊ ਭਾਸ਼ਣ ਦਿੰਦਾ ਰਿਹਾ ਹੈ। ਪੁਲੀਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਆਰੰਭੀ ਤਾਂ ਲੋਕਾਂ ਦੇ ਸਹਿਯੋਗ ਨਾਲ ਹੁੱਲੜਬਾਜ਼ਾਂ ਦੀ ਪਛਾਣ ਕੀਤੀ ਗਈ।

Advertisement

Advertisement
Author Image

Advertisement