ਹਿੰਦੂ ਸਮਾਜ ਨੂੰ ਸੁਰੱਖਿਆ ਲਈ ਇਕਜੁੱਟ ਹੋਣ ਦੀ ਲੋੜ: ਮੋਹਨ ਭਾਗਵਤ
ਕੋਟਾ, 6 ਅਕਤੂਬਰ
ਭਾਰਤ ਨੂੰ ਹਿੰਦੂ ਰਾਸ਼ਟਰ ਦੱਸਦਿਆਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਸਮਾਜ ਨੂੰ ਭਾਸ਼ਾ, ਜਾਤ ਅਤੇ ਖੇਤਰੀ ਵਿਵਾਦ ਖਤਮ ਕਰਕੇ ਆਪਣੀ ਸੁਰੱਖਿਆ ਲਈ ਇਕਜੁੱਟ ਹੋਣਾ ਪਵੇਗਾ। ਰਾਜਸਥਾਨ ਦੇ ਬਾਰਾਂ ’ਚ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਿੰਦੂ ਸਾਰਿਆਂ ਨੂੰ ਆਪਣਾ ਮੰਨਦੇ ਹਨ। ਉਨ੍ਹਾਂ ਕਿਹਾ, ‘ਭਾਵੇਂ ਹਿੰਦੂ ਸ਼ਬਦ ਬਾਅਦ ’ਚ ਆਇਆ ਪਰ ਅਸੀਂ ਇੱਥੇ ਪ੍ਰਾਚੀਨ ਕਾਲ ਤੋਂ ਰਹਿ ਰਹੇ ਹਾਂ। ਹਿੰਦੂ ਸਭ ਨੂੰ ਗਲੇ ਲਾਉਂਦੇ ਹਨ। ਉਹ ਲਗਾਤਾਰ ਗੱਲਬਾਤ ਰਾਹੀਂ ਸਦਭਾਵਨਾ ਨਾਲ ਰਹਿੰਦੇ ਹਨ।’ ਉਨ੍ਹਾਂ ਕਿਹਾ, ‘ਹਿੰਦੂ ਸਮਾਜ ਨੂੰ ਭਾਸ਼ਾ, ਜਾਤ ਅਤੇ ਖੇਤਰੀ ਵਿਵਾਦਾਂ ਨੂੰ ਦੂਰ ਕਰਕੇ ਆਪਣੀ ਸੁਰੱਖਿਆ ਲਈ ਇਕਜੁੱਟ ਹੋਣਾ ਪਵੇਗਾ। ਸਮਾਜ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਨਹੀਂ ਬਣਦਾ, ਸਗੋਂ ਉਨ੍ਹਾਂ ਵਿਆਪਕ ਚਿੰਤਾਵਾਂ ਬਾਰੇ ਵਿਚਾਰ ਕਰਨ ਨਾਲ ਬਣਦਾ ਹੈ ਜਿਨ੍ਹਾਂ ਰਾਹੀਂ ਆਤਮਿਕ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕਦੀ ਹੈ।’ ਉਨ੍ਹਾਂ ਕਿਹਾ ਕਿ, ‘ਸੰਘ ਦਾ ਕੰਮਕਾਜ ਮਸ਼ੀਨੀ ਨਹੀਂ, ਵਿਚਾਰਾਂ ’ਤੇ ਆਧਾਰਿਤ ਹੈ। -ਪੀਟੀਆਈ