ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿੰਦੂ ਸਮਾਜ ਦੇਸ਼ ਦਾ ‘ਕਰਤਾ-ਧਰਤਾ’: ਭਾਗਵਤ

07:44 AM Sep 16, 2024 IST
ਆਰਐੱਸਐੱਸ ਮੁਖੀ ਮੋਹਨ ਭਾਗਵਤ ਅਲਵਰ ’ਚ ਬੂਟਾ ਲਾਉਂਦੇ ਹੋਏ। -ਫੋਟੋ: ਪੀਟੀਆਈ

ਜੈਪੁਰ, 15 ਸਤੰਬਰ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਕਿਹਾ ਕਿ ਹਿੰਦੂ ਹੋਣ ਦਾ ਮਤਲਬ ਕਿਸੇ ਦੇ ਧਾਰਮਿਕ ਵਿਸ਼ਵਾਸ ਅਤੇ ਜਾਤ-ਪਾਤ ਦੇਖੇ ਬਿਨਾ ਖੁੱਲ੍ਹੇ ਦਿਲ ਵਾਲਾ ਹੋਣਾ ਅਤੇ ਹਰ ਕਿਸੇ ਨਾਲ ਸਦਭਾਵਨਾ ਦਿਖਾਉਣਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਦੇਸ਼ ਦਾ ‘ਕਰਤਾ-ਧਰਤਾ’ ਹੈ। ਉਨ੍ਹਾਂ ਕਿਹਾ, ‘‘ਜੇ ਦੇਸ਼ ਵਿਚ ਕੁਝ ਗਲਤ ਹੁੰਦਾ ਹੈ ਤਾਂ ਇਸ ਦਾ ਅਸਰ ਹਿੰਦੂ ਸਮਾਜ ’ਤੇ ਪੈਂਦਾ ਹੈ ਕਿਉਂਕਿ ਇਹ ਦੇਸ਼ ਦਾ ਕਰਤਾ-ਧਰਤਾ ਹੈ ਪਰ ਜੇ ਦੇਸ਼ ਵਿਚ ਕੁਝ ਚੰਗਾ ਹੁੰਦਾ ਹੈ ਤਾਂ ਇਹ ਹਿੰਦੂਆਂ ਦੀ ਸ਼ਾਨ ਨੂੰ ਵਧਾਉਂਦਾ ਹੈ।’’ ਇਸ ਦੌਰਾਨ ਉਨ੍ਹਾਂ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਪੌਦੇ ਵੀ ਲਾਏ।
ਉਨ੍ਹਾਂ ਕਿਹਾ. ‘‘ਹਿੰਦੂ ਹੋਣ ਦਾ ਮਤਲਬ ਦੁਨੀਆ ਦਾ ਸਭ ਤੋਂ ਉਦਾਰ ਵਿਅਕਤੀ ਹੋਣਾ ਹੈ। ਜੋ ਸਾਰਿਆਂ ਨੂੰ ਗਲੇ ਲਗਾਉਂਦਾ ਹੈ ਅਤੇ ਸਾਰਿਆਂ ਪ੍ਰਤੀ ਸਦਭਾਵਨਾ ਦਰਸਾਉਂਦਾ ਹੈ। ਅਜਿਹਾ ਵਿਅਕਤੀ ਸਿੱਖਿਆ ਦੀ ਵਰਤੋਂ ਝਗੜੇ ਕਰਵਾਉਣ ਲਈ ਨਹੀਂ ਸਗੋਂ ਸਾਂਝ ਵਧਾਉਣ ਲਈ ਕਰਦਾ ਹੈ। ਇਸੇ ਤਰ੍ਹਾਂ ਪੈਸੇ ਦੀ ਵਰਤੋਂ ਮਜ਼ੇ ਕਰਨ ਲਈ ਨਹੀਂ ਸਗੋ ਦਾਨ ਲਈ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਕਰਦਾ ਹੈ।’’ ਭਾਗਵਤ ਨੇ ਕਿਹਾ ਕਿ ਜੋ ਵੀ ਵਿਅਕਤੀ ਇਨ੍ਹਾਂ ਸਿੱਖਿਆਵਾਂ ’ਤੇ ਚੱਲਦਾ ਹੈ ਉਸ ਨੂੰ ਹਿੰਦੂ ਮੰਨਿਆ ਜਾ ਸਕਦਾ ਹੈ ਭਾਵੇਂ ਉਹ ਕਿਸੇ ਦੀ ਵੀ ਪੂਜਾ ਕਰਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇੇ ਜਾਂ ਕੋਈ ਵੀ ਬੋਲੀ ਬੋਲਦਾ ਹੋਵੇ। ਉਨ੍ਹਾਂ ਕਿਹਾ ਕਿ ਸੰਘ ਬਾਰੇ ਪਹਿਲਾਂ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ ਪਰ ਹੁਣ ਲੋਕ ਇਸ ਨੂੰ ਵਿਆਪਕ ਤੌਰ ’ਤੇ ਮਾਨਤਾ ਅਤੇ ਸਤਿਕਾਰ ਦਿੰਦੇ ਹਨ। -ਪੀਟੀਆਈ

Advertisement

Advertisement