ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿੰਦੂ ਜਥੇਬੰਦੀਆਂ ਨੇ ਪੁਲੀਸ ਖ਼ਿਲਾਫ਼ ਧਰਨਾ ਲਾਇਆ

08:36 AM Jul 06, 2024 IST
ਹਸਪਤਾਲ ਦੇ ਬਾਹਰ ਧਰਨੇ ’ਤੇ ਬੈਠੇ ਸ਼ਿਵ ਸੈਨਾ ਦੇ ਆਗੂ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 5 ਜੁਲਾਈ
ਸ਼ਿਵ ਸੈਨਾ ਆਗੂ ਗੋਰਾ ਥਾਪਰ ’ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ’ਚ ਹਿੰਦੂ ਜਥੇਬੰਦੀਆਂ ਨੇ ਸਿਵਲ ਹਸਪਤਾਲ ਤੇ ਬਾਅਦ ’ਚ ਡੀਐੱਮਸੀ ਹਸਪਤਾਲ ’ਚ ਪ੍ਰਦਰਸ਼ਨ ਕੀਤਾ। ਹਸਪਤਾਲ ਦੇ ਬਾਹਰ ਹਿੰਦੂ ਜਥੇਬੰਦੀਆਂ ਨੇ ਧਰਨਾ ਦੇ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਿੰਦੂ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਅੱਜ ਹਿੰਦੂ ਆਗੂ ਗੋਰਾ ਥਾਪਰ ਦੇ ਨਾਲ ਜੋ ਕੁਝ ਵੀ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਲੁਧਿਆਣਾ ਪੁਲੀਸ ਦੀ ਹੈ। ਹਿੰਦੂ ਜਥੇਬੰਦੀਆਂ ਦਾ ਦੋਸ਼ ਹੈ ਕਿ ਪਹਿਲੀ ਸਰਕਾਰ ਤੇ ਪ੍ਰਸਾਸ਼ਨ ਹੈ, ਜੋ ਕਿਸੇ ਆਗੂ ਜਾਂ ਫਿਰ ਕਿਸੇ ਵਿਅਕਤੀ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਬਾਕਾਇਦਾ ਚਿੱਠੀ ਜਾਰੀ ਕਰਦਾ ਹੈ ਕਿ ਇਨ੍ਹਾਂ ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਤੋਂ ਬਾਅਦ ਉਸ ’ਤੇ ਹਮਲਾ ਕਰਨ ਵਾਲੇ ਚੌਕਸ ਹੋ ਜਾਂਦੇ ਹਨ ਤੇ ਮੌਕਾ ਦੇਖ ਕੇ ਹਮਲਾ ਕਰ ਜਾਂਦੇ ਹਨ। ਜਥੇਬੰਦੀਆਂ ਨੇ ਕਾਫ਼ੀ ਸਮੇਂ ਤੱਕ ਨਾਅਰੇਬਾਜ਼ੀ ਕੀਤੀ।
ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਦੱਸਿਆ ਕਿ ਕੁੱਝ ਨੌਜਵਾਨ ਨਿਹੰਗ ਸਿੰਘਾਂ ਦੇ ਬਾਣੇ ’ਚ ਆਉਂਦੇ ਹਨ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੰਦੇ ਹਨ। ਹਿੰਦੂ ਜਥੇਬੰਦੀਆਂ ਨੇ ਮੰਗ ਕੀਤੀ ਕਿ ਸ਼ਰ੍ਹੇਆਮ ਕਿਰਪਾਨ ਲੈ ਕੇ ਚੱਲਣ ’ਤੇ ਸਰਕਾਰ ਪਾਬੰਦੀ ਲਾਵੇ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਪੂਰਾ ਲੁਧਿਆਣਾ ਬੰਦ ਕੀਤਾ ਜਾਵੇਗਾ, ਜੇ ਇਸ ਦੌਰਾਨ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਪੁਲੀਸ ਦੀ ਹੋਵੇਗੀ। ਸ਼ਨਿਚਰਵਾਰ ਨੂੰ ਪੰਜਾਬ ਦੀਆਂ ਹਿੰਦੂ ਜਥੇਬੰਦੀਆਂ ਦੇ ਨਾਲ-ਨਾਲ ਸੰਤ ਸਮਾਜ ਨੂੰ ਇਕੱਠਾ ਕਰ ਕੇ ਲੁਧਿਆਣਾ ਬੰਦ ਕੀਤਾ ਜਾਵੇਗਾ। ਜੇ ਲੋੜ ਪਈ ਤਾਂ ਆਉਣ ਵਾਲੇ ਦਿਨਾਂ ’ਚ ਮੰਦਰਾਂ ਨੂੰ ਜਿੰਦਰੇ ਲਾ ਕੇ ਇਸ ਦੀਆਂ ਚਾਬੀਆਂ ਵੀ ਪ੍ਰਸ਼ਾਸਨ ਨੂੰ ਸੌਂਪੀਆਂ ਜਾਣਗੀਆਂ।

Advertisement

ਪੁਲੀਸ ਕਮਿਸ਼ਨਰ ਵੱਲੋਂ ਡੀਐੱਸਸੀ ਹਸਪਤਾਲ ਦਾ ਦੌਰਾ

ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਰਾਤ ਕਰੀਬ ਸਵਾ ਦਸ ਵਜੇ ਤੋਂ ਡੀਐੱਸਸੀ ਹਸਪਤਾਲ ’ਚ ਜ਼ੇਰੇ ਇਲਾਜ ਸ਼ਿਵ ਸੈਨਾ ਆਗੂ ਥਾਪਰ ਦਾ ਹਾਲ-ਚਾਲ ਜਾਣਿਆ ਅਤੇ ਸ਼ਿਵ ਸੈਨਾ ਆਗੂਆਂ ਨਾਲ ਗੱਲਬਾਤ ਕੀਤੀ। ਪੁਲੀਸ ਦੇ ਭਰੋਸੇ ਤੋਂ ਬਾਅਦ ਸ਼ਿਵ ਸੈਨਾ ਦੇ ਆਗੂਆਂ ਨੇ ਸ਼ਨਿਚਰਵਾਰ ਨੂੰ ਦਿੱਤੇ ਲੁਧਿਆਣਾ ਬੰਦ ਦੇ ਸੱਦੇ ਨੂੰ ਵਾਪਸ ਲੈ ਲਿਆ ਹੈ।

ਸ਼ਿਵ ਸੈਨਾ ਆਗੂ ’ਤੇ ਹਮਲੇ ਮਗਰੋਂ ਪੁਲੀਸ ’ਤੇ ਉੱਠੇ ਸਵਾਲ

ਸਿਵਲ ਹਸਪਤਾਲ ਦੇ ਬਾਹਰ ਭੀੜ ਵਾਲੇ ਇਲਾਕੇ ’ਚ ਸ਼ਿਵ ਸੈਨਾ ਆਗੂ ਗੋਰਾ ਥਾਪਰ ’ਤੇ ਹੋਏ ਜਾਨਲੇਵਾ ਹਮਲੇ ਨੇ ਪੁਲੀਸ ਵੱਲੋਂ 24 ਘੰਟੇ ਚੌਕਸ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। 100 ਮੀਟਰ ਦੂਰੀ ’ਤੇ ਏਸੀਪੀ ਕੇਂਦਰੀ ਦਾ ਦਫ਼ਤਰ ਤੇ ਪੁਲੀਸ ਡਿਵੀਜ਼ਨ ਨੰਬਰ-2 ਦਾ ਥਾਣਾ ਤੇ 50 ਮੀਟਰ ਦੀ ਦੂਰੀ ’ਤੇ ਸਿਵਲ ਹਸਪਤਾਲ ਦੀ ਪੁਲੀਸ ਚੌਕੀ ਹੋਣ ਦੇ ਬਾਵਜੂਦ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਜਿਸ ਥਾਂ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਤੋਂ 10 ਮੀਟਰ ਦੂਰ ਚੌਕ ’ਚ ਪੁਲੀਸ ਦਾ ਨਾਕਾ ਲੱਗਿਆ ਹੁੰਦਾ ਹੈ। ਹਿੰਦੂ ਜਥੇਬੰਦੀਆਂ ਦਾ ਦੋਸ਼ ਹੈ ਕਿ ਪੁਲੀਸ ਦੇ ਇੰਨੇ ਨਜ਼ਦੀਕ ਹੋਣ ਤੋਂ ਬਾਅਦ ਵੀ ਮੁਲਜ਼ਮ ਫ਼ਰਾਰ ਹੋ ਜਾਂਦੇ ਹਨ ਤੇ ਪੁਲੀਸ ਨੂੰ ਘਟਨਾ ਸਥਾਨ ’ਤੇ ਪੁੱਜਣ ਲਈ ਇੱਕ ਘੰਟੇ ਦਾ ਸਮਾਂ ਲੱਗ ਗਿਆ। ਸੂਤਰ ਦੱਸਦੇ ਹਨ ਕਿ ਮੁਲਜ਼ਮ ਸਵੇਰ ਤੋਂ ਹੀ ਸ਼ਿਵ ਸੈਨਾ ਨੇਤਾ ਗੋਰਾ ਦਾ ਪਿੱਛਾ ਕਰ ਰਹੇ ਸਨ। ਉਹ ਮੌਕੇ ਦੀ ਭਾਲ ’ਚ ਸਨ ਤੇ ਸਿਵਲ ਹਸਪਤਾਲ ਦੇ ਬਾਹਰ ਤੋਂ ਨਿਕਲਣ ਸਮੇਂ ਅੱਗੇ ਰਿਕਸ਼ਾ ਆਉਣ ਕਾਰਨ ਗੱਡੀ ਰੁੱਕੀ ਤੇ ਗੋਰਾ ਥਾਪਰ ਦੀ ਐਕਟਿਵਾ ਵੀ ਰੁਕ ਗਈ। ਇਸ ਦੌਰਾਨ ਮੁਲਜ਼ਮ ਸਿਵਲ ਹਸਪਤਾਲ ਤੋਂ ਹੀ ਬਾਹਰ ਨਿਕਲਿਆ ਤੇ ਉਨ੍ਹਾਂ ਨੇ ਗੋਰਾ ਥਾਪਰ ਨੂੰ ਘੇਰ ਲਿਆ। ਮੁਲਜ਼ਮਾਂ ਨੇ ਤਾਬੜਤੋੜ ਵਾਰ ਕੀਤੇ। ਉਧਰ, ਡੀਸੀਪੀ ਜਸਕਿਰਨਜੀਤ ਸਿੰਘ ਤੇਜ਼ਾ ਦਾ ਕਹਿਣਾ ਪੁਲੀਸ ਨੂੰ ਜਿਵੇਂ ਹੀ ਸੂਚਨਾ ਮਿਲੀ ਸੀ ਪੁਲੀਸ ਉਸੇ ਵੇਲੇ ਮੌਕੇ ’ਤੇ ਪੁੱਜ ਗਈ।

Advertisement

Advertisement