ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿੰਦੂ ਜਥੇਬੰਦੀਆਂ ਨੇ ਅਤਿਵਾਦ ਦਾ ਪੁਤਲਾ ਫੂਕਿਆ

08:35 AM Jun 13, 2024 IST
ਪੁਤਲਾ ਸਾੜਦੇ ਹੋਏ ਹਿੰਦੂ ਜਥੇਬੰਦੀਆਂ ਦੇ ਮੈਂਬਰ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੂਨ
ਮਾਤਾ ਵੈਸ਼ਨੋ ਦੇਵੀ ਤੋਂ ਸ਼ਿਵਖੈੜੀ ਜਾਂਦੇ ਸਮੇਂ ਰਸਤੇ ’ਚ ਕੁਝ ਦਿਨ ਪਹਿਲਾਂ ਸ਼ਰਧਾਲੂਆਂ ’ਤੇ ਹੋਏ ਅਤਿਵਾਦੀ ਹਮਲੇ ਅਤੇ ਫਗਵਾੜਾ ’ਚ ਵੰਦੇ ਭਾਰਤ ’ਤੇ ਹੋਏ ਪਥਰਾਅ ਮਗਰੋਂ ਹਿੰਦੂ ਜਥੇਬੰਦੀਆਂ ’ਚ ਕਾਫ਼ੀ ਰੋਸ ਹੈ।
ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਭਾਨੂ ਪ੍ਰਤਾਪ ਦੀ ਅਗਵਾਈ ’ਚ ਸਿਵਲ ਹਸਪਤਾਲ ਦੇ ਬਾਹਰ ਅਤਿਵਾਦ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਅਤਿਵਾਦੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਤਿਵਾਦੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇ ਤਾਂ ਕਿ ਜੋ ਲੋਕ ਇਸ ਘਟਨਾ ’ਚ ਮਾਰੇ ਗਏ ਹਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਇਸ ਦੌਰਾਨ ਰਾਕੇਸ਼ ਕਪੂਰ ਦੇ ਨਾਲ ਨਾਲ ਹੋਰ ਸ਼ਿਵ ਸੈਨਿਕ ਮੌਜੂਦ ਸਨ। ਸ਼ਿਵ ਸੈਨਾ ਪੰਜਾਬ ਦੇ ਭਾਨੂ ਪ੍ਰਤਾਪ ਸਿੰਘ ਤੇ ਰਾਕੇਸ਼ ਕਪੂਰ ਨੇ ਦੱਸਿਆ ਕਿ ਅਤਿਵਾਦੀਆਂ ਵੱਲੋਂ ਇਹ ਕਾਇਰ ਹਰਕਤ ਕੀਤੀ ਗਈ ਹੈ। ਨਿਹੱਥੇ ਲੋਕਾਂ ’ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਹਾਦਸੇ ’ਚ ਮਾਰੇ ਗਏ ਲੋਕਾਂ ਦਾ ਹਾਲ ਚਾਲ ਤੱਕ ਨਹੀਂ ਪੁੱਛਿਆ। ਇਸ ਵਾਰਦਾਤ ’ਚ 10 ਸਾਲ ਦਾ ਬੱਚਾ ਵੀ ਮਰਿਆ ਹੈ, ਪਰ ਹਾਲੇ ਤੱਕ ਕਿਸੇ ਵੀ ਕੇਂਦਰੀ ਮੰਤਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਸਭ ਆਪਣੀ ਨਵੀਂ ਸਰਕਾਰ ਦਾ ਜਸ਼ਨ ਮਨਾਉਣ ’ਚ ਲੱਗੇ ਹੋਏ ਹਨ। ਭਾਨੂ ਪ੍ਰਤਾਪ ਤੇ ਰਾਕੇਸ਼ ਕਪੂਰ ਨੇ ਕਿਹਾ ਕਿ ਇੱਕ ਪਾਸੇ ਹਿੰਦੂਆਂ ’ਤੇ ਹਮਲੇ ਹੋ ਰਹੇ ਹਨ ਤੇ ਅੱਤਵਾਦੀ ਉਨ੍ਹਾਂ ਨੂੰ ਮੌਤ ਘਾਟ ਉਤਾਰ ਦਿੱਤਾ ਹੈ। ਦੂਸਰੇ ਪਾਸੇ ਹਿੰਦੂਆਂ ਦੇ ਨਾਮ ’ਤੇ ਵੋਟਾਂ ਮੰਗਣ ਵਾਲੇ ਨੇਤਾ ਆਪਣੀ ਨਵੀਂ ਸਰਕਾਰ ਤੇ ਨਵੇਂ ਬਣੇ ਮੰਤਰੀਆਂ ਦਾ ਜਸ਼ਨ ਮਨਾ ਰਹੇ ਹਨ। ਉਹ ਦਿੱਲੀ ਜਾ ਕੇ ਮੁਲਾਕਾਤਾਂ ਕਰ ਕੇ ਖੁਸ਼ੀ ਮਨਾ ਰਹੇ ਹਨ। ਹਿੰਦੂ ਨੇਤਾਵਾਂ ਨੇ ਘੱਲੂਘਾਰਾ ’ਤੇ ਜਸ਼ਨ ਨਹੀਂ ਮਨਾਇਆ ਤੇ ਹਿੰਦੂ ਸ਼ਰਧਾਲੂਆਂ ਨੂੰ ਅਤਿਵਾਦੀਆਂ ਨੇ ਮਾਰ ਦਿੱਤਾ ਹੈ ਪਰ ਸਾਰੇ ਨੇਤਾ ਆਪਣਾ ਜਸ਼ਨ ਮਨਾ ਰਹੇ ਹਨ, ਜਿਸ ਤੋਂ ਸਾਫ਼ ਹੈ ਕਿ ਹਿੰਦੂਆਂ ਨਾਲ ਕਿੰਨ੍ਹੀ ਨਾ-ਇਨਸਾਫ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿੰਦੂ ਨੇਤਾਵਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਤਿਵਾਦੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇ ਤਾਂ ਕਿ ਅਜਿਹੀ ਘਟਨਾ ਅੱਗੇ ਨਾ ਹੋਵੇ।

Advertisement

Advertisement