ਹਿੰਦੀ ਲੇਖਿਕਾ ਮਾਲਤੀ ਜੋਸ਼ੀ ਦਾ ਦੇਹਾਂਤ
02:48 PM May 16, 2024 IST
Advertisement
ਨਵੀਂ ਦਿੱਲੀ, 16 ਮਈ
ਪਦਮਸ੍ਰੀ ਪੁਰਸਕਾਰ ਜੇਤੂ ਲੇਖਿਕਾ ਅਤੇ ਪ੍ਰਸਿੱਧ ਕਹਾਣੀਕਾਰ ਮਾਲਤੀ ਜੋਸ਼ੀ ਦਾ ਦੇਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੀ ਸੀ। ਮਾਲਤੀ ਨੇ ਆਪਣੇ ਪੁੱਤਰ ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਦੇ ਮੈਂਬਰ ਸਕੱਤਰ ਸਚਿਦਾਨੰਦ ਜੋਸ਼ੀ ਦੇ ਦਿੱਲੀ ਸਥਿਤ ਰਿਹਾਇਸ਼ 'ਤੇ ਆਖਰੀ ਸਾਹ ਲਿਆ। 'ਮਾਲਵਾ ਕੀ ਮੀਰਾ' ਦੇ ਨਾਂ ਨਾਲ ਮਸ਼ਹੂਰ ਮਾਲਤੀ ਜੋਸ਼ੀ ਨੂੰ 2018 ਵਿੱਚ ਤੱਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਸੀ। ਮਾਲਤੀ ਜੋਸ਼ੀ ਦੀਆਂ ਕਹਾਣੀਆਂ ਮੱਧਿਆਂਤਰ, ਪਟਾਕਸ਼ੇਪ, ਪਰਾਜਯ, ਏਕ ਘਰ ਸਪਨੋ ਕਾ ਅਤੇ ਵੋ ਤੇਰਾ ਘਰ, ਯੇ ਮੇਰਾ ਘਰ ਅਤੇ ਨਾਵਲ ਔਰਤ ਏਕ ਰਾਤ ਹੈ ਬਹੁਤ ਪ੍ਰਸਿੱਧ ਹਨ।
Advertisement
Advertisement
Advertisement