For the best experience, open
https://m.punjabitribuneonline.com
on your mobile browser.
Advertisement

ਹਿੰਦੀ ਪੁਸਤਕ ‘ਅਧੂਰੀ ਤਮੰਨਾ’ ਲੋਕ ਅਰਪਣ

10:45 AM Apr 03, 2024 IST
ਹਿੰਦੀ ਪੁਸਤਕ ‘ਅਧੂਰੀ ਤਮੰਨਾ’ ਲੋਕ ਅਰਪਣ
ਪੁਸਤਕ ਰਿਲੀਜ਼ ਕਰਦੇ ਹੋਏ ਡਾਇਰੈਕਟਰ ਡਾ. ਹਰਪ੍ਰੀਤ ਕੌਰ ਅਤੇ ਹੋਰ। ਫੋਟੋ: ਮਿੱਠਾ
Advertisement

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 2 ਅਪਰੈਲ
ਲੋਕ ਸਾਹਿਤ ਸੰਗਮ ਅਤੇ ਪੰਜਾਬ ਸਭਿਆਚਾਰਕ ਨਾਰੀ ਵਿਰਸਾ ਮੰਚ ਪੰਜਾਬ ਵੱਲੋਂ ਪ੍ਰਧਾਨ ਡਾ. ਗੁਰਵਿੰਦਰ ਅਮਨ ਅਤੇ ਬੀਬੀ ਸੁਰਿੰਦਰ ਕੌਰ ਬਾੜਾ ਦੀ ਦੇਖ-ਰੇਖ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪਰਵਾਸੀ ਪੰਜਾਬੀ ਅਤੇ ਹਿੰਦੀ ਲੇਖਿਕਾ ਡਾ. ਸੋਨੀਆ ਦੀ ਸੱਤਵੀਂ ਹਿੰਦੀ ਪੁਸਤਕ ‘ਅਧੂਰੀ ਤਮੰਨਾ’ ਨੂੰ ਹਿੰਦੀ ਅਤੇ ਪੰਜਾਬੀ ਦੇ ਸਾਹਿਤਕਾਰਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਾ. ਸੋਨੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਸੱਤਵੀਂ ਹਿੰਦੀ ਪੁਸਤਕ ‘ਅਧੂਰੀ ਤਮੰਨਾ’ ਸੱਚੀ ਘਟਨਾ ’ਤੇ ਆਧਾਰਿਤ ਹੈ ਅਤੇ ਇਹ ਪੁਸਤਕ ਬਾਲ ਵਿਆਹਾਂ ਦੀ ਸਮਾਜਿਕ ਬੁਰਾਈ ’ਤੇ ਟਕੋਰ ਕਰਦੀ ਹੋਈ ਨਾਰੀ ਦੀ ਅਜੋਕੇ 21ਵੀਂ ਸਦੀ ਦੇ ਯੁੱਗ ਵਿੱਚ ਵੀ ਤਰਸਯੋਗ ਹਾਲਤ ਨੂੰ ਬਿਆਨ ਕਰਦੀ ਹੈ। ਸਮਾਗਮ ਵਿੱਚ ਸ਼੍ਰੋਮਣੀ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ, ਡਾ. ਅਮਰਜੀਤ ਸਿੰਘ ਕੌਂਕੇ, ਗੀਤਕਾਰ ਧਰਮ ਕੰਮਿਆਣਾ, ਕੁਲਵੰਤ ਜੱਸਲ, ਕਰਮ ਸਿੰਘ ਹਕੀਰ, ਸੁਨੀਤਾ ਦੇਸ ਰਾਜ, ਗਾਇਕ ਜੋੜੀ ਕੁਲਵੰਤ ਬਿੱਲਾ ਅਤੇ ਕੁਲਵੰਤ ਕੌਰ, ਸਾਹਿਤਕਾਰ ਡਾ. ਸੋਨੀਆ, ਡਾ. ਰਜਿੰਦਰ ਕੌਰ ਬਾਜਵਾ ਡਾ. ਹਰਜੀਤ ਸਿੰਘ ਸੱਧਰ, ਪੱਤਰਕਾਰ ਦਿਲਸ਼ੈਨਜੋਤ ਕੌਰ, ਜੀਪੀ ਸਿੰਘ ਆਦਿ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×