ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿੰਡਨਬਰਗ ਨੇ ਹਾਲੀਆ ਦੋਸ਼ਾਂ ’ਤੇ ਸੇਬੀ ਪ੍ਰਮੁੱਖ ਦੀ ਚੁੱਪੀ ’ਤੇ ਸਵਾਲ ਚੁੱਕੇ

03:15 PM Sep 12, 2024 IST
File Photo

ਨਵੀਂ ਦਿੱਲੀ, 12 ਸਤੰਬਰ
ਅਮਰੀਕਾ ਦੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ (Hindenburg Research)  ਨੇ ਸੇਬੀ(SEBI) ਦੀ ਚੇਅਰਪਰਸਨ ਮਾਧਬੀ ਪੁਰੀ ਬੁੱਚ(Madhabi Puri Buch) ਦੀ ਮਾਰਕੀਟ ਰੈਗੂਲੇਟਰ ਦੇ ਮੈਂਬਰ ਵਜੋਂ ਸੇਵਾ ਕਰਦੇ ਹੋਏ ਹਿੱਤਾਂ ਦੇ ਟਕਰਾਅ ਅਤੇ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕਰਨ ਦੇ ਨਵੇਂ ਦੋਸ਼ਾਂ ਪ੍ਰਤੀ 'ਚੁੱਪੀ ’ਤੇ ਸਵਾਲ ਚੁੱਕੇ ਗਏ ਹਨ। ਹਿੰਡਨਬਰਗ(Hindenburg Research) ਨੇ ਜਨਵਰੀ 2023 ਵਿਚ ਅਡਾਨੀ ਸਮੂਹ(ADANI GROUP) ’ਤੇ ਸਥਾਨਕ ਬਾਜ਼ਾਰ ਦੇ ਨਿਯਮਾਂ ਤੋਂ ਬਚਣ ਲਈ ਟੈਕਸ ਹੈਵਨ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਗਿਆ ਸੀ।

Advertisement

ਕੰਪਨੀ ’ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਅਡਾਨੀ ਸਮੂਹ (ADANI GROUP) ਦੇ ਖ਼ਿਲਾਫ਼ ਧੀਮੀ ਜਾਂਚ ਦੇ ਪਿਛੇ ਮਾਰਕੀਟ ਰੈਗੂਲੇਟਰੀ ਦੀ ਚੈਅਰਪਰਸਨ ਬੁੱਚ ਦੇ ਪਿਛਲੇ ਨਿਵੇਸ਼ ਅਤੇ ਸੌਦੇ ਹੋ ਸਕਦੇ ਹਨ। ਹਾਲਾਂਕਿ ਬੁੱਚ ਅਤੇ ਅਡਾਨੀ ਸਮੂਹ(ADANI GROUP) ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

ਵਿਰੋਧੀ ਪਾਰਟੀ ਕਾਂਗਰਸ ਨੇ ਹਾਲ ਹੀ ਦੇ ਦਿਨਾਂ ਵਿਚ ਸੇਬੀ(SEBI) ਪ੍ਰਮੁੱਖ ਦੇ ਖ਼ਿਲਾਫ਼ ਕਈ ਦੋਸ਼ ਲਾਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਧਵਲ ਬੁੱਚ ਲਈ ਅਜਿਹੀ ਕੰਪਨੀ ਵਿਚ 99 ਪ੍ਰਤੀਸ਼ਤ ਸ਼ੇਅਰ ਰੱਖਣਾ ਸਹੀ ਨਹੀਂ ਹੈ, ਜੋ 'ਅੱਜ ਤੱਕ ਸਰਗਰਮੀ ਨਾਲ ਸਲਾਹਕਾਰੀ/ਕਸਲਟੈਂਸੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ' ਅਤੇ ਉਨ੍ਹਾਂ ਕੰਪਨੀਆਂ ਤੋਂ ਆਮਦਨ ਕਮਾ ਰਹੀ ਹੈ ਜਿਨ੍ਹਾਂ ਦੇ ਫ਼ੈਸਲੇ ਉਨ੍ਹਾਂ ਵੱਲੋਂ ਲਏ ਗਏ ਹਨ।

Advertisement

ਹਿੰਡਨਬਰਗ(Hindenburg Research) ਨੇ ‘ਐਕਸ’ ’ਤੇ ਲਿਖਿਆ, “ਨਵੇਂ ਇਲਜ਼ਾਮ ਸਾਹਮਣੇ ਆਏ ਹਨ ਕਿ ਪ੍ਰਾਈਵੇਟ ਸਲਾਹਕਾਰ ਕੰਪਨੀ, ਜਿਸਦੀ 99 ਪ੍ਰਤੀਸ਼ਤ ਮਾਲਕੀ ਸੇਬੀ ਮੁਖੀ ਮਾਧਬੀ ਬੁਚ(Madhabi Buch) ਦੀ ਹੈ, ਨੇ ਸੇਬੀ ਦੇ ਪੂਰੇ ਸਮੇਂ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਸੇਬੀ(SEBI) ਵੱਲੋਂ ਨਿਯੰਤ੍ਰਿਤ ਕਈ ਸੂਚੀਬੱਧ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕੀਤਾ। ਇਨ੍ਹਾਂ ਕੰਪਨੀਆਂ 'ਚ ਮਹਿੰਦਰਾ ਐਂਡ ਮਹਿੰਦਰਾ, ਆਈ.ਸੀ.ਆਈ.ਸੀ.ਆਈ. ਬੈਂਕ, ਡਾ. ਰੈੱਡੀਜ਼ ਅਤੇ ਪਿਡਲਾਈਟ ਸ਼ਾਮਲ ਹਨ।

ਹਿੰਡਨਬਰਗ(Hindenburg Research) ਨੇ ਕਿਹਾ ਕਿ ਦੋਸ਼ 'ਬੁੱਚ ਦੀ ਭਾਰਤੀ ਸਲਾਹਕਾਰ ਇਕਾਈ ’ਤੇ ਲਾਗੂ ਹੁੰਦਾ ਹੈ, ਜਦੋਂ ਕਿ ਬੁੱਚ ਦੀ ਸਿੰਗਾਪੁਰ ਸਥਿਤ ਇਕਾਈ ਬਾਰੇ ਅਜੇ ਤੱਕ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ।' ਉਨ੍ਹਾਂ ਕਿਹਾ ਕਿ ਬੁੱਚ ਨੇ ਸਾਰੇ ਉੱਭਰਦੇ ਮੁੱਦਿਆਂ ’ਤੇ ਪੂਰੀ ਤਰ੍ਹਾਂ ਚੁੱਪ ਬਣਾਈ ਰੱਖੀ ਹੈ। -ਪੀਟੀਆਈ

Advertisement
Tags :
Adani GroupAdani SharesHindenburg reportHindenburg ResearchMadhabi Puri Buch