ਹਿਮੇਸ਼ ਰੇਸ਼ਮੀਆ ਦੇ ਪਿਤਾ ਤੇ ਸੰਗੀਤਕਾਰ ਵਿਪਿਨ ਰੇਸ਼ਮੀਆ ਦਾ ਦੇਹਾਂਤ
08:00 AM Sep 20, 2024 IST
ਮੁੰਬਈ, 19 ਸਤੰਬਰ
ਗਾਇਕ ਹਿਮੇਸ਼ ਰੇਸ਼ਮੀਆ ਦੇ ਪਿਤਾ ਤੇ ਸੰਗੀਤ ਨਿਰਦੇਸ਼ਕ ਅਤੇ ਨਿਰਮਾਤਾ ਵਿਪਿਨ ਰੇਸ਼ਮੀਆ ਦਾ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ। ਉਨ੍ਹਾਂ ਨੂੰ ਸਾਹ ਅਤੇ ਉਮਰ ਸਬੰਧੀ ਸਮੱਸਿਆਵਾਂ ਕਾਰਨ ਰਾਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਦੇ ਨੇੜਲੇ ਅਨੂਪ ਸਿੰਘ ਨੇ ਕਿਹਾ ਕਿ ਵਿਪਿਨ ਰੇਸ਼ਮੀਆ ਦਾ ਦੇਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਪਿਆਰੀਆਂ ਯਾਦਾਂ ਅਤੇ ਸੰਗੀਤ ਦੀ ਵਿਰਾਸਤ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਓਸ਼ੀਵਾੜਾ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਵਿਪਿਨ ਰੇਸ਼ਮੀਆ ਨੇ 1988 ਵਿੱਚ ਆਈ ਫਿਲਮ ‘ਇਨਸਾਫ ਕੀ ਜੰਗ’ ਲਈ ਸੰਗੀਤ ਦਿੱਤਾ ਸੀ। ਉਨ੍ਹਾਂ ‘ਦਿ ਐਕਸਪੋਜ਼’ ਤੇ ‘ਤੇਰਾ ਸਰੂਰ’ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਸੀ। -ਪੀਟੀਆਈ
Advertisement
Advertisement