ਜ਼ਿਲ੍ਹਾ ਪੱਧਰੀ ਖੇਡਾਂ ’ਚ ਹਿਮਾਲਿਆ ਸਕੂਲ ਦੀ ਝੰਡੀ
ਚਮਕੌਰ ਸਾਹਿਬ: ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਤਾਇਕਵਾਂਡੋ ਅਤੇ ਕਰਾਟੇ ਮੁਕਾਬਲਿਆਂ ਦੌਰਾਨ ਹਿਮਾਲਿਆ ਪਬਲਿਕ ਸਕੂਲ ਮੁਜਾਫ਼ਤ ਨੇ ਤਾਇਕਵਾਂਡੋ ਮੁਕਾਬਲੇ ਵਿੱਚ 13 ਸੋਨੇ ਦੇ, 7 ਚਾਂਦੀ ਦੇ ਅਤੇ 4 ਕਾਂਸੇ ਦੇ ਤਗਮੇ ਹਾਸਲ ਕੀਤੇ। ਉਮਰ ਵਰਗ ਅੰਡਰ-19 ਵਿੱਚ ਕਮਲਦੀਪ ਕੌਰ, ਮਹਿਕ ਵਿਰਦੀ, ਪਰਨੀਤ ਕੌਰ, ਸਹਿਜਪ੍ਰੀਤ ਕੌਰ ਨੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ। ਅੰਡਰ-17 ਉਮਰ ਵਰਗ ਵਿੱਚ ਅਸ਼ਮੀਤ ਕੌਰ, ਅਮਨਪ੍ਰੀਤ ਕੌਰ, ਦਿਲਪ੍ਰੀਤ ਕੌਰ, ਜੁਗਜੋਬਨ ਦਾਸ, ਪਰਦੀਪ ਸਿੰਘ, ਗੁਰਕੀਰਤ ਸਿੰਘ, ਗੁਰਕਰਨ ਸਿੰਘ ਅਤੇ ਹਰਸ਼ਪ੍ਰੀਤ ਸਿੰਘ ਨੇ ਸੋਨੇ ਦੇ ਤਗਮੇ ਜਦੋਂਕਿ ਹਰਸਿਮਰਨਜੀਤ ਕੌਰ, ਮਹਿਕਪ੍ਰੀਤ ਕੌਰ ਨੇ ਚਾਂਦੀ ਦੇ ਤਗ਼ਮੇ ਅਤੇ ਤਰਨਪ੍ਰੀਤ ਕੌਰ ਨੇ ਕਾਂਸੀ ਦੇ ਤਗ਼ਮੇ ਪ੍ਰਾਪਤ ਕੀਤੇ। ਅੰਡਰ-14 ਵਿੱਚ ਹਰਕੀਰਤ ਸਿੰਘ ਨੇ ਸੋਨੇ ਦਾ ਤਗ਼ਮਾ ਹੁਸ਼ਨਪ੍ਰੀਤ ਕੌਰ, ਜਪਨੀਤ ਕੌਰ, ਦਮਨਦੀਪ ਸਿੰਘ, ਮਨਵੀਰ ਸਿੰਘ ਨੇ ਚਾਂਦੀ ਦੇ ਤਗ਼ਮੇ, ਮਨਪ੍ਰੀਤ ਕੌਰ, ਹੀਰਤ ਕੌਰ, ਗੁਰਜੀਤ ਸਿੰਘ ਨੇ ਕਾਂਸੀ ਦੇ ਤਗ਼ਮੇ ਪ੍ਰਾਪਤ ਕੀਤੇ। ਕਰਾਟੇ ਦੇ ਮੁਕਾਬਲਿਆਂ ਵਿੱਚ 6 ਸੋਨੇ ਦੇ ਤਗ਼ਮੇ, 3 ਚਾਂਦੀ ਦੇ ਤਗ਼ਮੇ ਅਤੇ 3 ਕਾਂਸੀ ਦੇ ਤਗ਼ਮੇ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਨੇ ਦੱਸਿਆ ਕਿ ਜੇਤੂ ਵਿਦਿਆਰਥੀਆਂ ਦਾ ਸਕੂਲ ਪੁੱਜਣ ’ਤੇ ਸਨਮਾਨ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ