For the best experience, open
https://m.punjabitribuneonline.com
on your mobile browser.
Advertisement

ਹਿਮਾਚਲ: ਤਾਰਾਦੇਵੀ ਤੋਂ ਸ਼ਿਮਲਾ ਤਕ ਰੇਲ ਸੇਵਾਵਾਂ ਮੁਅੱਤਲ

06:43 PM Jun 22, 2024 IST
ਹਿਮਾਚਲ  ਤਾਰਾਦੇਵੀ ਤੋਂ ਸ਼ਿਮਲਾ ਤਕ ਰੇਲ ਸੇਵਾਵਾਂ ਮੁਅੱਤਲ
Advertisement

ਸ਼ਿਮਲਾ, 22 ਜੂਨ
ਹਿਮਾਚਲ ਪ੍ਰਦੇਸ਼ ਵਿਚ ਤਾਰਾਦੇਵੀ ਤੋਂ ਅੱਗੇ ਰੇਲ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ ਕਿਉਂਕਿ ਇੱਕ ਰੇਲਵੇ ਪੁਲ ਰੁੜ੍ਹਨ ਤੋਂ ਬਾਅਦ ਸ਼ਨਿਚਰਵਾਰ ਨੂੰ ਰੇਲ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪੁਲ ਨੂੰ ਪਿਛਲੇ ਸਾਲ ਮੌਨਸੂਨ ਦੌਰਾਨ ਨੁਕਸਾਨ ਪੁੱਜਿਆ ਸੀ ਤੇ ਜੋ ਹੁਣ ਮੁੜ ਨੁਕਸਾਨਿਆ ਗਿਆ ਹੈ। ਰੇਲਵੇ ਅਧਿਕਾਰੀਆਂ ਨੇ ਏਜੰਸੀ ਨੂੰ ਦੱਸਿਆ ਕਿ ਸੱਤ ਵਿੱਚੋਂ ਚਾਰ ਰੇਲ ਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂ ਕਿ ਦੋ ਰੇਲ ਗੱਡੀਆਂ ਤਾਰਾਦੇਵੀ ਤੱਕ ਅਤੇ ਇੱਕ ਕੰਡਾਘਾਟ ਤੱਕ ਚੱਲ ਰਹੀ ਹੈ। ਇਸ ਵੇਲੇ ਗਰਮੀ ਦੀਆਂ ਛੁੱਟੀਆਂ ਕਾਰਨ ਸੈਲਾਨੀਆਂ ਨੇ ਹਿਮਾਚਲ ਪ੍ਰਦੇਸ਼ ਦਾ ਰੁਖ ਕੀਤਾ ਹੋਇਆ ਹੈ ਤੇ ਲੋਕ ਸ਼ਿਮਲਾ ਵੱਲ ਵਧੇਰੇ ਜਾ ਰਹੇ ਹਨ ਪਰ ਰੇਲਗੱਡੀਆਂ ਦੀ ਮੁਅੱਤਲੀ ਨੇ ਸ਼ਿਮਲਾ ਦੇ ਸੈਰ-ਸਪਾਟਾ ਕਾਰੋਬਾਰ ਨੂੰ ਝਟਕਾ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਰੇਲ ਗੱਡੀਆਂ ਦੇ ਮੁਅੱਤਲ ਹੋਣ ਨਾਲ ਬਹੁਤਾ ਫਰਕ ਨਹੀਂ ਪਵੇਗਾ ਕਿਉਂਕਿ ਸ਼ਿਮਲਾ ਅਤੇ ਤਾਰਾਦੇਵੀ ਰੇਲਵੇ ਸਟੇਸ਼ਨ ਵਿਚਕਾਰ ਦੂਰੀ ਸਿਰਫ਼ 11 ਕਿਲੋਮੀਟਰ ਹੈ। ਸ਼ਿਮਲਾ ਹੋਟਲ ਅਤੇ ਟੂਰਿਜ਼ਮ ਸਟੇਕਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਮ ਕੇ ਸੇਠ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਰੇਲਵੇ ਅਧਿਕਾਰੀ ਪੱਕੇ ਪ੍ਰਬੰਧ ਕਰਨ ਤੋਂ ਅਸਮਰੱਥ ਹਨ ਅਤੇ ਦੋ ਵਾਰ ਮੀਂਹ ਪੈਣ ਮਗਰੋਂ ਰੇਲ ਸੇਵਾ ਮੁਅੱਤਲ ਹੋ ਗਈ ਹੈ। ਉਹ ਹੈਰਾਨ ਹਨ ਕਿ ਆਉਣ ਵਾਲੇ ਮੌਨਸੂਨ ਸੀਜ਼ਨ ਦੌਰਾਨ ਕੀ ਹੋਵੇਗਾ। ਇਸ ਤੋਂ ਇਲਾਵਾ ਰੇਲਵੇ ਅਧਿਕਾਰੀ ਇਹ ਦੱਸਣ ਲਈ ਤਿਆਰ ਨਹੀਂ ਹਨ ਕਿ ਸ਼ਿਮਲਾ ਤੱਕ ਰੇਲ ਸੇਵਾਵਾਂ ਕਦੋਂ ਸ਼ੁਰੂ ਕੀਤੀਆਂ ਜਾਣਗੀਆਂ। ਪਿਛਲੇ ਸਾਲ ਜੁਲਾਈ ਅਤੇ ਅਗਸਤ ਵਿੱਚ ਭਾਰੀ ਮੀਂਹ ਕਾਰਨ ਰੇਲ ਸੇਵਾਵਾਂ ਵਿੱਚ ਵਿਘਨ ਪਿਆ ਸੀ। ਅਗਸਤ ਵਿੱਚ ਢਿੱਗਾਂ ਡਿੱਗਣ ਨਾਲ 50 ਮੀਟਰ ਦਾ ਪੁਲ ਰੁੜ੍ਹ ਗਿਆ ਸੀ, ਜਿਸ ਨਾਲ ਸਮਰ ਹਿੱਲ ਦੇ ਨੇੜੇ ਟਰੈਕ ਦਾ ਇੱਕ ਹਿੱਸਾ ਲਟਕ ਗਿਆ ਸੀ। ਹਾਲਾਂਕਿ, ਪ੍ਰਭਾਵਿਤ ਖੇਤਰਾਂ ਦੀ ਮੁਰੰਮਤ ਤੋਂ ਬਾਅਦ ਅਕਤੂਬਰ ਵਿੱਚ ਰੇਲ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ। ਪੀਟੀਆਈ

Advertisement

Advertisement
Author Image

sukhitribune

View all posts

Advertisement
Advertisement
×