ਹਿਮਾਚਲ: ਬੱਦਲ ਫਟਣ ਕਾਰਨ ਮ੍ਰਿਤਕਾਂ ਦੀ ਗਿਣਤੀ 22 ਹੋਈ
11:54 PM Aug 07, 2024 IST
Advertisement
ਸ਼ਿਮਲਾ, 3 ਅਗਸਤ
ਹਿਮਾਚਲ ਪ੍ਰਦੇਸ਼ ਵਿੱਚ 31 ਜੁਲਾਈ ਨੂੰ ਬੱਦਲ ਫਟਣ ਮਗਰੋਂ ਹੜ੍ਹ ਵਿੱਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ, ਜਦੋਂਕਿ 30 ਤੋਂ ਵੱਧ ਲਾਪਤਾ ਹਨ। ਇਨ੍ਹਾਂ ਦੀ ਭਾਲ ਲਈ ਲਗਾਤਾਰ ਮੀਂਹ ਦੇ ਬਾਵਜੂਦ ਬਚਾਅ ਮੁਹਿੰਮ ਅੱਜ ਸੱਤਵੇਂ ਦਿਨ ਵੀ ਜਾਰੀ ਰਹੀ। ਇੱਥੇ ਸਮੇਜ ਪਿੰਡ ਵਿੱਚ ਚੱਲ ਰਹੀ ਬਚਾਅ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਦੇ ਸਹਾਇਕ ਕਮਾਂਡਿੰਗ ਅਫਸਰ ਕਰਮ ਸਿੰਘ ਨੇ ਕਿਹਾ, ‘‘ਮੀਂਹ ਪੈ ਰਿਹਾ ਹੈ , ਪਰ ਬਚਾਅ ਮੁਹਿੰਮ ਵੀ ਚੱਲ ਰਹੀ ਹੈ।’’ ਕੁੱਲੂ ਦੇ ਨਿਰਮੰਡ, ਸੈਂਜ, ਮਲਾਨਾ, ਜਦੋਂਕਿ ਮੰਡੀ ਦੇ ਪਧਾਰ ਤੇ ਸ਼ਿਮਲਾ ਦੀ ਰਾਮਪੁਰ ਸਬ-ਡਿਵੀਜ਼ਨ ਵਿੱਚ 31 ਜੁਲਾਈ ਰਾਤ ਨੂੰ ਬੱਦਲ ਫਟਣ ਮਗਰੋਂ ਆਏ ਹੜ੍ਹ ਵਿੱਚ ਹੁਣ ਤੱਕ 22 ਜਣੇ ਮਾਰੇ ਗਏ ਹਨ, ਜਦੋਂਕਿ 30 ਤੋਂ ਵੱਧ ਲਾਪਤਾ ਹਨ। ਉਧਰ ਮੌਸਮ ਵਿਭਾਗ ਨੇ ਬੁੱਧਵਾਰ ਅਤੇ ਸ਼ਨਿਚਰਵਾਰ ਨੂੰ ਸੂਬੇ ਦੀਆਂ ਕਈਆਂ ਥਾਵਾਂ ’ਤੇ ਬਿਜਲੀ ਤੇ ਗਰਜ ਨਾਲ ਦਰਮਿਆਨੇ ਤੋਂ ਭਾਰੀ ਮੀਂਹ ਦਾ ‘ਓਰੇਂਜ’ ਅਲਰਟ ਜਾਰੀ ਕੀਤਾ ਹੈ। -ਪੀਟੀਆਈ
Advertisement
Advertisement
Advertisement