ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿਮਾਚਲ: ਸੜਕ ਦਾ ਹਿੱਸਾ ਧਸਣ ਕਾਰਨ ਕਾਰ ਨਾਲੇ ’ਚ ਡਿੱਗੀ, ਤਿੰਨ ਹਲਾਕ

07:49 AM Jul 19, 2023 IST
ਸਿ਼ਮਲਾ ’ਚ ਸ਼ਰਣ ਢਾਂਕ ਦੇ ਕੋਲ ਸਡ਼ਕ ਦਾ ਧੱਸਿਆ ਹੋਇਆ ਹਿੱਸਾ।

ਸ਼ਿਮਲਾ, 18 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਸ਼ਰਣ ਢਾਂਕ ਦੇ ਕੋਲ ਅੱਜ ਇਕ ਸੜਕ ਦਾ ਹਿੱਸਾ ਧਸਣ ਕਾਰਨ ਉੱਥੋਂ ਲੰਘ ਰਹੀ ਕਾਰ ਨਾਲੇ ਵਿਚ ਡਿੱਗ ਗਈ। ਇਸ ਹਾਦਸੇ ਵਿਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਨਿਰਥ-ਨਨਖੇੜੀ-ਪਾਂਡਾਧਰ ਲਿੰਕ ਰੋਡ ਦਾ ਹਿੱਸਾ ਧਸ ਗਿਆ, ਤੇ ਕਾਰ ਨਾਲੇ ਵਿਚ ਡਿੱਗ ਗਈ। ਪੁਲੀਸ ਨੇ ਦੱਸਿਆ ਕਿ ਇਲਾਕੇ ਵਿਚ ਮੌਜੂਦ ਲੋਕਾਂ ਨੇ ਕਾਰ ਨੂੰ ਨਾਲੇ ਵਿਚ ਡਿੱਗਦਿਆਂ ਦੇਖ ਲਿਆ ਤੇ ਇਸ ਬਾਰੇ ਪੁਲੀਸ ਨੂੰ ਜਾਣੂ ਕਰਾਇਆ ਗਿਆ। ਮ੍ਰਿਤਕਾਂ ਦੀ ਸ਼ਨਾਖਤ ਵੀਰ ਸਿੰਘ (40), ਹਿੰਮਤ ਸਿੰਘ (28) ਤੇ ਰਤਨ (50) ਵਜੋਂ ਹੋਈ ਹੈ। ਇਹ ਸਾਰੇ ਨਨਖੇੜੀ ਦੇ ਰਹਿਣ ਵਾਲੇ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਘਟਨਾ ਉਤੇ ਦੁੱਖ ਜ਼ਾਹਿਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਇਸ ਸਾਲ ਮੌਨਸੂਨ ਆਉਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਤੇ ਸੜਕ ਹਾਦਸਿਆਂ ਵਿਚ ਹੁਣ ਤੱਕ 125 ਲੋਕਾਂ ਦੀ ਮੌਤ ਹੋ ਚੁੱਕੀ ਹੈ। -ਪੀਟੀਆਈ

Advertisement

ਕੇਂਦਰੀ ਟੀਮਾਂ ਹਿਮਾਚਲ ’ਚ ਨੁਕਸਾਨ ਦਾ ਜਾਇਜ਼ਾ ਲੈਣਗੀਆਂ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਤਿੰਨ ਟੀਮਾਂ ਭਲਕੇ ਰਾਜ ਦੇ ਦੌਰੇ ਉਤੇ ਆਉਣਗੀਆਂ ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੀਆਂ। ਇਨ੍ਹਾਂ ਟੀਮਾਂ ਵੱਲੋਂ ਰਾਜ ਵਿਚ ਹੜ੍ਹਾਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਜਾਵੇਗੀ। ਨੇਗੀ ਨੇ ਦੱਸਿਆ ਕਿ ਭਲਕੇ ਤਿੰਨ ਟੀਮਾਂ ਚੰਡੀਗੜ੍ਹ ਪਹੁੰਚਣਗੀਆਂ ਜਿੱਥੋਂ ਉਹ ਮੰਡੀ, ਕੁੱਲੂ ਤੇ ਰੋਹੜੂ ਜਾਣਗੀਆਂ। -ਏਐੱਨਆਈ

Advertisement
Advertisement
Tags :
ਹਲਾਕਹਿੱਸਾ:ਹਿਮਾਚਲ:ਕਾਰਨਡਿੱਗੀ,ਤਿੰਨਨਾਲੇ
Advertisement