ਸੋਲਨ ਨੇੜੇ ਹਿਮਾਚਲ ਰੋਡਵੇਜ਼ ਦੀ ਬੱਸ ਪਲਟੀ, 19 ਜ਼ਖ਼ਮੀ
12:05 PM May 16, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਸੋਲਨ, 16 ਮਈ
Advertisement
ਸ਼ੀਲਘਾਟ ਤੋਂ ਸ਼ਿਮਲਾ ਜਾ ਰਹੀ ਹਿਮਾਚਲ ਰੋਡ ਟਰਾਂਸਪੋਰਟ ਦੀ ਬੱਸ (HP03B6202) ਦੇ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਸਾਰਿਯਾਂਗ ਪਿੰਡ ਨੇੜੇ ਪਲਟਣ ਕਰਕੇ ਬੱਸ ਵਿਚ ਸਵਾਰ ਕਰੀਬ 17 ਮੁਸਾਫ਼ਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬੱਸ ਵਿਚ ਕੁਲ 32 ਯਾਤਰੀ ਸਵਾਰ ਸਨ।
ਹਾਦਸੇ ਦੇ ਅਸਲ ਕਾਰਨਾਂ ਬਾਰੇ ਭਾਵੇਂ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਪਰ ਡਰਾਈਵਰ ਵੱਲੋਂ ਦਿੱਤੇ ਬਿਆਨ ਮੁਤਾਬਕ ਪ੍ਰੈੱਸ਼ਰ ਪਾਈਪ ਫਟਣ ਕਰਕੇ ਕਿਸੇ ਵੱਡੇ ਹਾਦਸੇ ਨੂੰ ਟਾਲਣ ਲਈ ਉਸ ਨੇ ਇਕ ਪਹਾੜ ਵਿਚ ਟੱਕਰ ਮਾਰੀ, ਜਿਸ ਕਰਕੇ ਬੱਸ ਪਲਟ ਗਈ।
Advertisement
ਸਰਕਾਘਾਟ ਦੇ ਡੀਐੱਸਪੀ ਸੰਦੀਪ ਸ਼ਰਮਾ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਲਈ ਐਂਬੂਲੈਂਸਾਂ ਮੌਕੇ ’ਤੇ ਭੇਜੀਆਂ ਗਈਆਂ ਹਨ। ਜ਼ਖ਼ਮੀਆਂ ਨੂੰ ਅਰਕੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 3 ਤੋਂ 4 ਜਣਿਆਂ ਦੇ ਸਿਰ ਵਿਚ ਸੱੱਟ ਲੱਗੀ ਹੈ ਜਦੋਂਕਿ ਹੋਰਨਾਂ ਦੇ ਮਾਮੂਲੀ ਸੱਟਾਂ ਹਨ।
Advertisement