For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਪ੍ਰਦੇਸ਼: ਟਰੈਕਿੰਗ ’ਤੇ ਨਿਕਲੀਆਂ ਦੋ ਪਰਵਾਸੀ ਭਾਰਤੀ ਔਰਤਾਂ ਨੂੰ ਹਵਾਈ ਫ਼ੌਜ ਨੇ ਬਚਾਇਆ

02:37 PM May 11, 2024 IST
ਹਿਮਾਚਲ ਪ੍ਰਦੇਸ਼  ਟਰੈਕਿੰਗ ’ਤੇ ਨਿਕਲੀਆਂ ਦੋ ਪਰਵਾਸੀ ਭਾਰਤੀ ਔਰਤਾਂ ਨੂੰ ਹਵਾਈ ਫ਼ੌਜ ਨੇ ਬਚਾਇਆ
Advertisement

ਅੰਬਿਕਾ ਸ਼ਰਮਾ
ਸੋਲਨ, 11 ਮਈ
ਭਾਰਤੀ ਹਵਾਈ ਫ਼ੌਜ ਨੇ ਅੱਜ ਸਵੇਰੇ ਸਿਰਮੌਰ ਦੇ ਟਰੈਕਿੰਗ ਰੂਟ 'ਤੇ ਸੰਘਣੇ ਜੰਗਲਾਂ ’ਚੋਂ ਆਪਣੇ ਚੀਤਾ ਹੈਲੀਕਾਪਟਰ ਵਿੱਚ ਦੋ ਪਰਵਾਸੀ ਭਾਰਤੀ ਮਹਿਲਾ ਸੈਲਾਨੀਆਂ ਨੂੰ ਬਚਾਇਆ। ਉਹ ਸ਼ੁੱਕਰਵਾਰ ਨੂੰ ਇਸ ਟਰੈਕ 'ਤੇ ਨਿਕਲੀਆਂ ਸਨ ਪਰ ਰਾਹ ਵਿੱਚ ਫਸ ਗਈਆਂ। ਉਨ੍ਹਾਂ ਵਿੱਚੋਂ ਇੱਕ ਜੋ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜਤ ਸੀ, ਦੀ ਹਾਲਤ ਖਰਾਬ ਹੋ ਗਈ। ਪੁਲੀਸ ਨੂੰ ਸ਼ਾਮ 4 ਵਜੇ ਦੋਵਾਂ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਔਰਤਾਂ ਨੂੰ ਵਾਪਸ ਲਿਆਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ।  ਉਨ੍ਹਾਂ ਨੂੰ ਬਚਾਉਣ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਵੀ ਪਹੁੰਚੀ। ਉਨ੍ਹਾਂ ਨੂੰ ਸਵੇਰੇ 11 ਵਜੇ ਏਅਰਲਿਫਟ ਕਰਨ ਦਾ ਪ੍ਰਬੰਧ ਕੀਤਾ ਗਿਆ। ਬੀਤੀ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਬੇਸ ਕੈਂਪ ਤੋਂ 10 ਕਿਲੋਮੀਟਰ ਦੂਰ ਤੱਕ ਲੱਭਿਆ ਗਿਆ। ਇਨ੍ਹਾਂ ਦੀ ਪਛਾਣ ਰਿਚਾ ਅਭੈ ਸੋਨਾਵਨੇ ਅਤੇ ਸੋਨੀਆ ਰਤਨ ਵਜੋਂ ਹੋਈ ਹੈ। ਰਿਚਾ ਪੱਛਮੀ ਬੰਗਾਲ ਦੀ ਮੂਲ ਨਵਾਸੀ ਹੈ, ਜਿਸਦਾ ਜਨਮ 1980 ਵਿੱਚ ਦਾਰਜੀਲਿੰਗ ਵਿੱਚ ਹੋਇਆ ਸੀ। ਦੂਜੀ ਔਰਤ, ਸੋਨੀਆ, ਦਾ ਜਨਮ 1978 ਵਿੱਚ ਭਾਰਤ ਵਿੱਚ ਹੋਇਆ ਸੀ। ਸੱਟ ਲੱਗਣ ਤੋਂ ਬਾਅਦ ਉਸਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਈ ਸੀ। ਦੋਵੇਂ ਅਮਰੀਕੀ ਨਾਗਰਿਕ ਹਨ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਭੇਜ ਦਿੱਤਾ ਗਿਆ।

Advertisement

Advertisement
Advertisement
Author Image

Advertisement