ਹਿਮਾਚਲ ਪ੍ਰਦੇਸ਼: ਅਯੋਗ ਵਿਧਾਇਕਾਂ ਦੀ ਪਟੀਸ਼ਨ ’ਤੇ 18 ਨੂੰ ਸੁਣਵਾਈ ਕਰੇਗੀ ਸੁਪਰੀਮ ਕੋਰਟ
05:45 PM Mar 17, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਮਾਰਚ
ਸੁਪਰੀਮ ਕੋਰਟ ਵੱਲੋਂ ਹਿਮਾਚਲ ਪ੍ਰਦੇਸ਼ ਦੇ ਅਯੋਗ ਠਹਿਰਾਏ ਗਏ ਛੇ ਬਾਗ਼ੀ ਕਾਂਗਰਸੀ ਵਿਧਾਇਕਾਂ ਦੀ ਪਟੀਸ਼ਨ ’ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਸੂਬਾਈ ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਦਲਬਦਲੀ ਵਿਰੋਧੀ ਕਾਨੂੰਨ ਤਹਿਤ ਇਨ੍ਹਾਂ ਸਾਰਿਆਂ ਨੂੰ 29 ਫਰਵਰੀ ਨੂੰ ਅਯੋਗ ਠਹਿਰਾਇਆ ਸੀ। ਇਸ ਪਟੀਸ਼ਨ ਵਿੱਚ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਇਨ੍ਹਾਂ ਛੇ ਬਾਗ਼ੀ ਵਿਧਾਇਕਾਂ ਵਿੱਚ ਸੁਧੀਰ ਸ਼ਰਮਾ, ਰਵੀ ਠਾਕੁਰ, ਰਾਜਿੰਦਰ ਰਾਣਾ, ਇੰਦਰ ਦੱਤ ਲਖਨਪਾਲ, ਚੇਤੰਨਿਆ ਸ਼ਰਮਾ ਅਤੇ ਦੇਵਿੰਦਰ ਕੁਮਾਰ ਭੁੱਟੋ ਸ਼ਾਮਲ ਹਨ।
Advertisement
Advertisement
Related News
Advertisement