For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਪ੍ਰਦੇਸ਼: ਐੱਨਆਈਟੀ ਵਿਦਿਆਰਥੀ ਦੀ ਨਸ਼ੇ ਕਾਰਨ ਮੌਤ ਮਾਮਲੇ ’ਚ ਪੰਜਾਬ ’ਚੋਂ ਮੁੱਖ ਮੁਲਜ਼ਮ ਗ੍ਰਿਫ਼ਤਾਰ

07:45 AM Sep 15, 2024 IST
ਹਿਮਾਚਲ ਪ੍ਰਦੇਸ਼  ਐੱਨਆਈਟੀ ਵਿਦਿਆਰਥੀ ਦੀ ਨਸ਼ੇ ਕਾਰਨ ਮੌਤ ਮਾਮਲੇ ’ਚ ਪੰਜਾਬ ’ਚੋਂ ਮੁੱਖ ਮੁਲਜ਼ਮ ਗ੍ਰਿਫ਼ਤਾਰ
Advertisement

ਹਮੀਰਪੁਰ, 14 ਸਤੰਬਰ
ਹਿਮਚਲ ਪੁਲੀਸ ਨੇ ਕੌਮੀ ਤਕਨੀਕੀ ਸੰਸਥਾ ਹਮੀਰਪੁਰ ’ਚ ਪਿਛਲੇ ਸਾਲ ਐੱਮਟੈੱਕ ਪਹਿਲੇ ਸਾਲ ਦੇ ਵਿਦਿਆਰਥੀ ਦੀ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮਾਮਲੇ ’ਚ ਮੁੱਖ ਮੁਲਜ਼ਮ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਹਮੀਰਪੁਰ ਦੇ ਐੱਸਪੀ ਭਗਤ ਸਿੰਘ ਠਾਕੁਰ ਨੇ ਮੁਲਜ਼ਮ ਕੁਲਵਿੰਦਰ ਜੋ ਕਈ ਥਾਣਿਆਂ ’ਚ ਐੱਨਡੀਪੀਐੱਸ ਤਹਿਤ ਦਰਜ ਕਈ ਹੋਰ ਕੇਸਾਂ ’ਚ ਵੀ ਲੋੜੀਦਾ ਸੀ, ਨੂੰ ਸ਼ੁੱਕਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਊਨਾ ’ਚ ਨਸ਼ਾ ਛੁਡਾਊ ਕੇਂਦਰ ਜਿਥੋਂ ਕਥਿਤ ਨਸ਼ੇ ਦਾ ਕਾਰੋਬਾਰ ਚੱਲਦਾ ਸੀ, ਨਾਲ ਜੁੜਿਆ ਹੋਇਆ। ਇਸ ਸੈਂਟਰ ਦੇ ਮਾਲਕ ਨੂੰ ਵੀ ਪਿਛਲੇ ਸਾਲ ਨਵੰਬਰ ਮਹੀਨੇ ਪੰਜਾਬ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਸੂਬੇ ਦੇ ਕਈ ਹਿੱਸਿਆਂ ਤੋਂ ਨਸ਼ਾ ਤਸਕਰਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ। ਇਸੇ ਦੌਰਾਨ ਇੱਥੋਂ ਦੀ ਅਦਾਲਤ ਨੇ ਮੁਲਜ਼ਮ ਨੂੰ 17 ਸਤੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਮੌਤ ਤੇ ਨਸ਼ਿਆਂ ਦੀ ਬਰਾਮਦਗੀ ਦੇ ਸਬੰਧ ’ਚ ਜਲੰਧਰ ਤੋਂ ਦੋ ਮੁਲਜ਼ਮਾਂ, ਨਸ਼ਾ ਤਸਕਰਾਂ, ਐੱਨਆਈਟੀ ਦੇ ਵਿਦਿਆਰਥੀਆਂ ਸਣੇ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement