ਹਿਮਾਚਲ ਪ੍ਰਦੇਸ਼: ਕੀਰਤਪੁਰ ਸਾਹਿਬ-ਮਨਾਲੀ ਸੜਕ ਧਸੀ
06:22 PM Jul 04, 2024 IST
ਸੁੰਦਰਨਗਰ, 4 ਜੁਲਾਈ
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਤੋਂ ਬਾਅਦ ਸੁੰਦਰਨਗਰ ਕੋਲ ਕੀਰਤਪੁਰ ਸਾਹਿਬ-ਮਨਾਲੀ ਚਾਰ ਮਾਰਗੀ ਸੜਕ ਧਸ ਗਈ ਹੈ ਜਿਸ ਕਾਰਨ ਇਸ ਮਾਰਗ ਦੀ ਇਕ ਲੇਨ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਸੜਕ 90 ਕਰੋੜ ਦੀ ਲਾਗਤ ਨਾਲ ਉਸਾਰੀ ਗਈ ਸੀ। ਇਸ ਤੋਂ ਇਲਾਵਾ ਇਸ ਮਾਰਗ ’ਤੇ ਢਿੱਗਾਂ ਡਿੱਗਣ ਕਾਰਨ ਕਈ ਥਾਵਾਂ ’ਤੇ ਤਰੇੜਾਂ ਆ ਗਈਆਂ ਹਨ। ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਤੋਂ ਬਾਅਦ ਵੱਡੀ ਗਿਣਤੀ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
Advertisement
Advertisement