Himachal Pradesh: ਹਿਮਾਚਲ ਪ੍ਰਦੇਸ਼: ਮੌਸਮ ਵਿਭਾਗ ਵੱਲੋਂ ਸਰਦੀਆਂ ਵਿੱਚ ਘੱਟ ਠੰਢ ਪੈਣ ਦੀ ਪੇਸ਼ੀਨਗੋਈ
ਸ਼ਿਮਲਾ, 4 ਦਸੰਬਰ
MeT dept predicts 10-20 pc less cold wave days in Himachal this winter: ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਸਾਲ ਸਰਦੀਆਂ ਵਿਚ ਹਿਮਾਚਲ ਪ੍ਰਦੇਸ਼ ਵਿਚ ਆਮ ਨਾਲੋਂ ਘੱਟ ਠੰਢ ਪਵੇਗੀ। ਇਸ ਵਾਰ ਨਵੰਬਰ ਵਿਚ ਮੀਂਹ ਨਹੀਂ ਪਏ ਜਿਸ ਦਾ ਪਿਛਲੇ 100 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਸਥਾਨਕ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਦਸੰਬਰ ਤੋਂ ਫਰਵਰੀ ਦੇ ਠੰਢ ਦੇ ਭਰਪੂਰ ਦਿਨਾਂ ਦੌਰਾਨ ਆਮ ਨਾਲੋਂ ਦਸ ਤੋਂ ਵੀਹ ਫੀਸਦੀ ਘੱਟ ਠੰਢ ਪਵੇਗੀ।
ਮੌਸਮ ਦਫ਼ਤਰ ਨੇ ਕਿਹਾ ਕਿ ਮੱਧ-ਪੂਰਬੀ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਸੋਲਨ, ਸਿਰਮੌਰ, ਬਿਲਾਸਪੁਰ, ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਿਮਾਚਲ ਦੇ ਹੋਰ ਹਿੱਸਿਆਂ ਵਿਚ ਵੀ ਪਿਛਲੇ ਸਾਲਾਂ ਨਾਲੋਂ ਤਾਪਮਾਨ ਵੱਧ ਰਹਿਣ ਦੀ ਪੂਰੀ ਸੰਭਾਵਨਾ ਹੈ। ਦਸੰਬਰ ਵਿੱਚ ਦੱਖਣ-ਪੂਰਬੀ ਹਿਮਾਚਲ ਪ੍ਰਦੇਸ਼ (ਸੋਲਨ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ) ਦੇ ਕੁਝ ਖੇਤਰਾਂ ਨੂੰ ਛੱਡ ਕੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਔਸਤ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।