For the best experience, open
https://m.punjabitribuneonline.com
on your mobile browser.
Advertisement

ਕਸ਼ਮੀਰ ਦੇ ਕਈ ਇਲਾਕਿਆਂ ’ਚ ਬਰਫ਼ਬਾਰੀ, ਹਿਮਾਚਲ ’ਚ ਬਰਫ਼ ਕਾਰਨ 168 ਸੜਕਾਂ ਬੰਦ

01:01 PM Mar 30, 2024 IST
ਕਸ਼ਮੀਰ ਦੇ ਕਈ ਇਲਾਕਿਆਂ ’ਚ ਬਰਫ਼ਬਾਰੀ  ਹਿਮਾਚਲ ’ਚ ਬਰਫ਼ ਕਾਰਨ 168 ਸੜਕਾਂ ਬੰਦ
ਮਨਾਲੀ ’ਚ ਅਟਲ ਸੁਰੰਗ ਕੋਲ ਪਈ ਬਰਫ਼।
Advertisement

ਸ਼ਿਮਲਾ, 30 ਮਾਰਚ
ਅੱਜ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਤੇ ਕਬਾਇਲੀ ਇਲਾਕਿਆਂ ’ਚ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ 4 ਅਪਰੈਲ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸਵੇਰੇ ਬਰਫ ਕਾਰਨ ਕਿਨੌਰ ਜ਼ਿਲ੍ਹੇ ਦੇ ਮਲਿੰਗ ਨੇੜੇ ਐੱਚਆਰਟੀਸੀ ਦੀ ਬੱਸ ਪਲਟ ਗਈ ਪਰ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਮਨਾਲੀ ਨੇੜੇ ਰੋਹਤਾਂਗ ਵਿੱਚ ਅਟਲ ਸੁਰੰਗ ਵਿੱਚ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ਠੱਪ ਹੋ ਗਈ। ਕਲਪਾ ਅਤੇ ਕੁਕੁਮਸੇਰੀ ਵਿੱਚ 5 ਸੈਂਟੀਮੀਟਰ ਅਤੇ ਕੇਲੌਂਗ ਵਿੱਚ ਪਿਛਲੇ 24 ਘੰਟਿਆਂ ਵਿੱਚ 3 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਸ਼ੁੱਕਰਵਾਰ ਰਾਤ ਨੂੰ ਰਾਜ ਵਿੱਚ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ ਕੁੱਲ 168 ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।

Advertisement

ਸ੍ਰੀਨਗਰ: ਜੰਮੂ-ਕਸ਼ਮੀਰ 'ਚ ਗੁਲਮਰਗ ਅਤੇ ਪਹਿਲਗਾਮ ਦੇ ਕਈ ਉੱਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ 'ਚ ਬਾਰਸ਼ ਹੋਈ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਪ੍ਰਸਿੱਧ ਸਕੀ ਰਿਜ਼ੋਰਟ ਗੁਲਮਰਗ ਸਮੇਤ ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਰਾਤ ਵੇਲੇ ਬਰਫ਼ਬਾਰੀ ਹੋਈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੈਲਾਨੀ ਸਥਾਨ ਪਹਿਲਗਾਮ ਵਿੱਚ ਕਰੀਬ ਤਿੰਨ ਇੰਚ ਬਰਫ਼ਬਾਰੀ ਦਰਜ ਕੀਤੀ ਗਈ। ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸਮੇਤ ਕੁਝ ਹੋਰ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋਈ। ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸ੍ਰੀਨਗਰ-ਲੇਹ ਹਾਈਵੇਅ ਦੇ ਨਾਲ ਦਰਾਸ ਸ਼ਹਿਰ ਵਿੱਚ ਬਰਫ਼ਬਾਰੀ ਹੋਈ।

Advertisement
Author Image

Advertisement
Advertisement
×