For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਪ੍ਰਦੇਸ਼: ਮੀਂਹ ਤੇ ਬਰਫਬਾਰੀ ਕਾਰਨ 104 ਸੜਕਾਂ ਬੰਦ

07:39 AM Apr 21, 2024 IST
ਹਿਮਾਚਲ ਪ੍ਰਦੇਸ਼  ਮੀਂਹ ਤੇ ਬਰਫਬਾਰੀ ਕਾਰਨ 104 ਸੜਕਾਂ ਬੰਦ
ਲਾਹੌਲ ਸਪਿਤੀ ਦੇ ਪਹਾੜੀ ਇਲਾਕਿਆਂ ’ਚ ਪਈ ਹੋਈ ਬਰਫ। -ਫੋਟੋ: ਪੀਟੀਆਈ
Advertisement

ਸ਼ਿਮਲਾ, 20 ਅਪਰੈਲ
ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਅਤੇ ਦਰਮਿਆਨੇ ਤੇ ਹੇਠਲੇ ਇਲਾਕਿਆਂ ’ਚ ਪਏ ਮੀਂਹ ਕਾਰਨ ਸੂਬੇ ਵਿੱਚ 104 ਸੜਕਾਂ ਤੇ ਤਿੰਨ ਕੌਮੀ ਮਾਰਗ ਬੰਦ ਹੋ ਗਏ ਜਿਸ ਕਾਰਨ ਆਮ ਜੀਵਨ ਪ੍ਰਭਾਵਿਤ ਰਿਹਾ। ਮੌਸਮ ਵਿਭਾਗ ਨੇ ਸੂਬੇ ’ਚ ਦੋ ਦਿਨ ਲਈ ਪੀਲੀ ਚਿਤਾਵਨੀ ਜਾਰੀ ਕੀਤੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਮਨਾਲੀ-ਕੇਲਾਂਗ ਮਾਰਗ ’ਤੇ ਸਿੱਸੂ ਨੇੜੇ ਢਿੱਗਾਂ ਖਿਸਕਣ ਕਾਰਨ ਆਵਾਜਾਈ ਠੱਪ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ 104 ਸੜਕਾਂ ਬੰਦ ਹੋ ਗਈਆਂ ਹਨ ਜਿਨ੍ਹਾਂ ’ਚੋਂ 99 ਸੜਕਾਂ ਲਾਹੌਲ ਤੇ ਸਪਿਤੀ ਦੀਆਂ ਹਨ। ਬੀਆਰਓ ਵੱਲੋਂ ਸੜਕਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਾਨਕ ਮੌਸਮ ਵਿਭਾਗ ਨੇ ਸੂਬੇ ਵਿੱਚ 22 ਤੇ 23 ਅਪਰੈਲ ਲਈ ਪੀਲੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 21 ਤੋਂ 26 ਅਪਰੈਲ ਤੱਕ ਇੱਕ ਹੋਰ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 22 ਅਪਰੈਲ ਨੂੰ ਉਤਰ-ਪੱਛਮੀ ਭਾਰਤ ਵਿੱਚ ਵੀ ਮੌਸਮ ਵਿਗੜਨ ਦੀ ਸੰਭਾਵਨਾ ਹੈ। ਵਿਭਾਗ ਨੇ ਦੱਸਿਆ ਕਿ ਅੱਜ ਕੋਕਸਰ ’ਚ 16 ਸੈਂਟੀਮੀਟਰ, ਗੌਂਡਲਾ ’ਚ 16.5, ਕੇਲਾਂਗ ’ਚ 8.5 ਸੈਂਟੀਮੀਟਰ ਬਰਫ ਪਈ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਮੈਦਾਨੀ ਤੇ ਹੇਠਲੇ ਪਹਾੜੀ ਇਲਾਕਿਆਂ ’ਚ ਭਾਰੀ ਮੀਂਹ ਪਿਆ ਹੈ। ਭਰਮੌਰ ਤੇ ਚੰਬਾ ’ਚ 25 ਐੱਮਐੱਮ, ਸੋਲਨ ’ਚ 24, ਰਾਜਗੜ੍ਹ ’ਚ 20.4, ਕਲਪਾ ’ਚ 20.5 ਰਿਕਾਂਗਪਿਓ ਡਲਹੌਜ਼ੀ ’ਚ 19 ਐੱਮਐੱਮ ਮੀਂਹ ਪਿਆ ਹੈ। ਸ਼ਿਮਲਾ ਤੇ ਇਸ ਦੇ ਨੇੜਲੇ ਇਲਾਕਿਆਂ ’ਚ ਬਿਜਲੀ ਲਿਸ਼ਕਣ ਦੇ ਨਾਲ ਨਾਲ ਦਰਮਿਆਨਾ ਮੀਂਹ ਪਿਆ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement