ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿਮਾਚਲ: ਭਾਰਤ ਵਿਰੋਧੀ ਸੋਸ਼ਲ ਮੀਡੀਆ ਪੋਸਟ ਪਾਉਣ ’ਤੇ ਇੱਕ ਗ੍ਰਿਫਤਾਰ

12:51 PM Jun 09, 2025 IST
featuredImage featuredImage

ਨਾਹਨ (ਹਿਮਾਚਲ ਪ੍ਰਦੇਸ਼), 9 ਜੂਨ

Advertisement

ਹਿਮਾਚਲ ਪ੍ਰਦੇਸ਼ ਪੁਲੀਸ ਨੇ ਇੱਕ ਵਿਅਕਤੀ ਨੂੰ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ਾਂ ਹੇਠ ਉਸਦੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਗ੍ਰਿਫਤਾਰ ਕੀਤਾ ਹੈ। ਪੁਲੀਸ ਦੱਸਿਆ ਕਿ ਐਤਵਾਰ ਨੂੰ ਸਥਾਨਕ ਲੋਕਾਂ ਤੋਂ ਜਾਣਕਾਰੀ ਮਿਲੀ ਸੀ ਕਿ ਪਾਉਂਟਾ ਸਾਹਿਬ ਸ਼ਹਿਰ ਵਿੱਚ ਵਾਪਸ ਆ ਗਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਉਹ ਕੁਝ ਦਿਨਾਂ ਲਈ ਗਾਇਬ ਹੋ ਗਿਆ ਸੀ।

ਪਾਉਂਟਾ ਸਾਹਿਬ ਦੇ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਉਸ ਨੇ ਭਾਰਤ ਵਿਰੋਧੀ ਸਮੱਗਰੀ ਪੋਸਟ ਕੀਤੀ ਅਤੇ ਪਾਕਿਸਤਾਨ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਦੀਆਂ ਪੋਸਟਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਦੇਸ਼ ਵਿਰੋਧੀ ਭਾਸ਼ਾ ਦੀ ਵਰਤੋਂ ਦੇਸ਼ਧ੍ਰੋਹ ਦੇ ਗੰਭੀਰ ਕੰਮਾਂ ਦੇ ਬਰਾਬਰ ਹੈ। ਪਾਉਂਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਦੇਵੀ ਸਿੰਘ ਨੇ ਕਿਹਾ ਕਿ ਸੁਲੇਮਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। -ਪੀਟੀਆਈ

Advertisement

Advertisement
Tags :
Punjabi Tribune