For the best experience, open
https://m.punjabitribuneonline.com
on your mobile browser.
Advertisement

ਹਿਮਾਚਲ: ਤਿੰਨ ਆਜ਼ਾਦ ਵਿਧਾਇਕਾਂ ਨੂੰ ਕੋਈ ਰਾਹਤ ਨਹੀਂ

06:31 AM May 09, 2024 IST
ਹਿਮਾਚਲ  ਤਿੰਨ ਆਜ਼ਾਦ ਵਿਧਾਇਕਾਂ ਨੂੰ ਕੋਈ ਰਾਹਤ ਨਹੀਂ
Advertisement

ਸ਼ਿਮਲਾ, 8 ਮਈ
ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਨਾਲ ਸਬੰਧਤ ਕੇਸ ਤੀਜੇ ਜੱਜ ਹਵਾਲੇ ਕਰ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਕੇ.ਐੱਲ.ਠਾਕੁਰ, ਹੁਸ਼ਿਆਰ ਸਿੰਘ ਤੇ ਆਸ਼ੀਸ਼ ਸ਼ਰਮਾ ਨੇ ਸੂਬੇ ਵਿਚ ਜਾਰੀ ਸਿਆਸੀ ਸੰਕਟ ਦਰਮਿਆਨ ਮਾਰਚ ਮਹੀਨੇ ਅਸਤੀਫ਼ੇ ਦੇ ਦਿੱਤੇ ਸਨ। ਵਿਧਾਇਕਾਂ ਨੇ ਮੰਗ ਕੀਤੀ ਸੀ ਕਿ ਅਸੈਂਬਲੀ ਸਪੀਕਰ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਮਨਜ਼ੂਰ ਕੀਤੇ ਜਾਣ। ਚੀਫ ਜਸਟਿਸ ਐੱਮ.ਐੱਸ.ਰਾਮਚੰਦਰ ਰਾਓ ਤੇ ਜਸਟਿਸ ਜਯੋਤਸਨਾ ਰੇਵਾਲ ਦੂਆ ਦੇ ਡਿਵੀਜ਼ਨ ਬੈਂਚ ਦੀ ਹਾਲਾਂਕਿ ਰਾਇ ਇਕ ਦੂਜੇ ਤੋਂ ਵੱਖਰੀ ਸੀ ਕਿ ਕੀ ਕੋਰਟ ਸਪੀਕਰ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰ ਸਕਦੀ ਹੈ। ਐਡਵੋਕੇਟ ਜਨਰਲ ਅਨੂਪ ਰਤਨ ਨੇ ਕਿਹਾ, ‘‘ਇਹ ਮਸਲੇ ’ਤੇ ਫੈਸਲਾ ਹੁਣ ਤੀਜੇ ਜੱਜ ਵੱਲੋਂ ਕੀਤਾ ਜਾਵੇਗਾ, ਜਿਸ ਨੂੰ ਚੀਫ਼ ਜਸਟਿਸ ਵੱਲੋਂ ਨਿਯੁਕਤ ਕੀਤਾ ਜਾਵੇਗਾ ਅਤੇ ਜੋ ਇਸ ਵਿਸ਼ੇਸ਼ ਨੁਕਤੇ ਨੂੰ ਲੈ ਕੇ ਕੇਸ ਦੀ ਸੁਣਵਾਈ ਕਰੇਗਾ।’’ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਤਿੰਨ ਵਿਧਾਇਕਾਂ ਵੱਲੋਂ ਦਾਇਰ ਪਟੀਸ਼ਨ ’ਤੇ ਪਿਛਲੇ ਹਫ਼ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×