ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿਮਾਚਲ: ਸ਼ਿਮਲਾ, ਸਿਰਮੌਰ ਅਤੇ ਕਿੰਨੌਰ ਜ਼ਿਲ੍ਹਿਆਂ ’ਚ ਹੜ੍ਹ ਦਾ ਖ਼ਤਰਾ

07:03 AM Jul 12, 2023 IST
ਮੰਡੀ ਵਿੱਚ ਪੰਚਵਕਤਰਾ ਮੰਦਰ ਨੇਡ਼ੇ ਮੀਂਹ ਕਾਰਨ ਟੁੱਟਿਆ ਹੋਇਆ ਪੁਲ। -ਫੋਟੋ: ਪੀਟੀਆਈ

* ਉੱਤਰਾਖੰਡਵਿੱਚ ਮੱਧ ਪ੍ਰਦੇਸ਼ ਦੇ ਪੰਜ ਸ਼ਰਧਾਲੂਆਂ ਦੀ ਮੌਤ

* ਚਮੋਲੀ ਜ਼ਿਲ੍ਹੇ ’ਚ ਪੁਲ ਰੁਿੜ੍ਹਆ; ਕਈ ਪਿੰਡਾਂ ਦਾ ਸੰਪਰਕ ਟੁੱਟਿਆ

* ਚੰਦਰਤਾਲ ’ਚ ਫਸੇ 300 ਸੈਲਾਨੀਆਂ ਨੂੰ ਸੁਰੱਖਿਅਤ ਕੱਢਣ ਦੇ ਯਤਨ

ਚੰਡੀਗੜ੍ਹ, 11 ਜੁਲਾਈ
ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਮੀਂਹ ਦੇ ਸੋਮਵਾਰ ਰਾਤ ਰੁਕ ਜਾਣ ਕਰਕੇ ਰਾਹਤ ਕੰਮਾਂ ’ਚ ਤੇਜ਼ੀ ਆਈ ਹੈ। ਉਂਜ ਮੌਸਮ ਵਿਭਾਗ ਮੁਤਾਬਕ ਸ਼ਿਮਲਾ, ਸਿਰਮੌਰ ਅਤੇ ਕਿੰਨੌਰ ਜ਼ਿਲ੍ਹਿਆਂ ’ਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਹੈ। ਬੀਤੇ ਤਿੰਨ ਦਨਿ ਲਗਾਤਾਰ ਪਏ ਮੀਂਹ ਨੇ ਜਨ-ਜੀਵਨ ਠੱਪ ਕਰਕੇ ਰੱਖ ਦਿੱਤਾ ਹੈ। ਮੀਂਹ ਕਾਰਨ ਦਰਿਆ ਅਤੇ ਨਾਲੇ ਚੜ੍ਹ ਗਏ ਹਨ। ਉੱਤਰਾਖੰਡ ’ਚ ਮੱਧ ਪ੍ਰਦੇਸ਼ ਦੇ ਪੰਜ ਸ਼ਰਧਾਲੂ ਸੋਮਵਾਰ ਰਾਤ ਉਸ ਸਮੇਂ ਮਾਰੇ ਗਏ ਜਦੋਂ ਉੱਤਰਕਾਸ਼ੀ ਜ਼ਿਲ੍ਹੇ ’ਚ ਗੰਗੋਤਰੀ ਹਾਈਵੇਅ ’ਤੇ ਗੰਗਨਾਨੀ ਪੁਲ ਉਪਰ ਉਨ੍ਹਾਂ ਦੇ ਤਿੰਨ ਵਾਹਨ ਢਿੱਗਾਂ ਹੇਠ ਦੱਬ ਗਏ। ਹਾਦਸੇ ’ਚ ਸੱਤ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ ਜਨਿ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ।

Advertisement

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਕੁੱਲੂ ਵਿੱਚ ਹੜ੍ਹ ਪੀੜਤਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਏਐੱਨਆਈ

ਚਮੋਲੀ ਜ਼ਿਲ੍ਹੇ ਦੇ ਜੂਮਾਗੜ੍ਹ ਦਰਿਆ ’ਤੇ ਬਣਿਆ ਇਕ ਪੁਲ ਸੋਮਵਾਰ ਰਾਤ ਹੜ੍ਹ ਆਉਣ ਕਾਰਨ ਰੁੜ ਗਿਆ ਜਿਸ ਕਾਰਨ ਇੰਡੋ-ਤਿੱਬਤਨ ਬਾਰਡਰ ਰੋਡ ਬੰਦ ਹੋ ਗਈ ਅਤੇ ਉਸ ਦਾ ਦਰਜਨਾਂ ਸਰਹੱਦੀ ਪਿੰਡਾਂ ਨਾਲ ਸੰਪਰਕ ਟੁੱਟ ਗਿਆ। ਇਹ ਪੁਲ ਜੋਸ਼ੀਮੱਠ-ਨੀਤੀ ਹਾਈਵੇਅ ’ਤੇ ਜੁੰਮਾ ਪਿੰਡ ਨੇੜੇ ਸਥਿਤ ਸੀ। ਕਾਗਾ, ਗਰਪਾਕ, ਦਰੋਨਾਗਿਰੀ, ਜੇਲੱਮ, ਕੋਸਾ, ਮਲਾਰੀ, ਮਹਾਰਗਾਓਂ, ਪ੍ਰਕਿਯਾ, ਬਾਂਪਾ, ਗਾਮਸ਼ਾਲੀ ਅਤੇ ਨੀਤੀ ਪਿੰਡ ਚਮੋਲੀ ਨਾਲੋਂ ਕੱਟ ਗਏ ਹਨ। ਪ੍ਰਤੱਖਦਰਸ਼ੀਆਂ ਮੁਤਾਬਕ ਦਰਿਆ ’ਚ ਚਿੱਕੜ ਅਤੇ ਵੱਡੇ ਪੱਥਰ ਤੈਰਦੇ ਨਜ਼ਰ ਆ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ’ਚ ਚੰਦਰਤਾਲ ’ਚ ਫਸੇ 300 ਸੈਲਾਨੀਆਂ ਨੂੰ ਕੱਢਣ ਲਈ ਹਵਾਈ ਫ਼ੌਜ ਦਾ ਹੈਲੀਕਾਪਟਰ ਭੇਜਿਆ ਗਿਆ ਪਰ ਮੌਸਮ ਖ਼ਰਾਬ ਹੋਣ ਕਰਕੇ ਇਸ ਨੂੰ ਖਾਲੀ ਹੀ ਪਰਤਣਾ ਪਿਆ। ਉਂਜ ਅਧਿਕਾਰੀਆਂ ਨੇ ਕਿਹਾ ਕਿ ਕਾਜ਼ਾ ਤੋਂ ਬਚਾਅ ਟੀਮ ਕੁੰਜ਼ੁਮ ਟੌਪ ’ਤੇ ਪਹੁੰਚ ਗਈ ਹੈ ਅਤੇ ਉਹ ਛੇਤੀ ਹੀ ਝੀਲ ਨੇੜੇ ਫਸੇ ਸੈਲਾਨੀਆਂ ਕੋਲ ਅੱਪੜ ਜਾਵੇਗੀ ਅਤੇ ਉਨ੍ਹਾਂ ਨੂੰ ਰਾਤ ਤੱਕ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਜਾਵੇਗਾ। ਡੀਜੀਪੀ ਸਤਵੰਤ ਅਟਵਾਲ ਨੇ ਟਵੀਟ ਕਰਕੇ ਕਿਹਾ ਕਿ ਬੱਦਲ ਹਟਣ ਮਗਰੋਂ ਹੈਲੀਕਾਪਟਰ ਮੁੜ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਅਪੀਲ ਕਰਦਿਆਂ ਫਸੇ ਹੋਏ ਲੋਕਾਂ ਨੂੰ ਹੌਸਲਾ ਰੱਖਣ ਲਈ ਕਿਹਾ। ਅਧਿਕਾਰੀਆਂ ਮੁਤਾਬਕ ਚੰਦਰਤਾਲ ਅਤੇ ਲਾਹੌਲ ਦੇ ਪਗਾਲ ਨਾਲਾ ਤੇ ਮੰਡੀ ਦੇ ਵੱਖ ਵੱਖ ਹਿੱਸਿਆਂ ’ਚ ਕਰੀਬ 800 ਵਿਅਕਤੀ ਫਸੇ ਹੋਏ ਹਨ। ਪ੍ਰਿੰਸੀਪਲ ਸਕੱਤਰ (ਮਾਲ) ਓਂਕਾਰ ਚੰਦ ਸ਼ਰਮਾ ਨੇ ਕਿਹਾ ਕਿ ਮੌਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ’ਚ 72 ਜਾਨਾਂ ਜਾ ਚੁੱਕੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਸੂਬੇ ਦੀਆਂ ਵੱਖ ਵੱਖ ਥਾਵਾਂ ਤੋਂ ਸੋਮਵਾਰ ਨੂੰ ਕਰੀਬ 100 ਵਿਅਕਤੀਆਂ ਨੂੰ ਬਚਾਇਆ ਗਿਆ। ਸੜਕ ਖੋਲ੍ਹਣ ਲਈ ਲੋਸਰ ਅਤੇ ਕਾਜ਼ਾ ’ਚ ਦੋ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ’ਚ ਆਈਟੀਬੀਪੀ, ਬੀਆਰਓ, ਪੁਲੀਸ ਅਤੇ ਸਥਾਨਕ ਪਿੰਡ ਵਾਸੀ ਸ਼ਾਮਲ ਹਨ। ਬੀਤੇ ਤਿੰਨ ਦਨਿਾਂ ਤੋਂ ਮੋਹਲੇਧਾਰ ਮੀਂਹ ਕਾਰਨ ਸ਼ਿਮਲਾ-ਕਾਲਕਾ ਅਤੇ ਮਨਾਲੀ-ਚੰਡੀਗੜ੍ਹ ਮਾਰਗਾਂ ਸਮੇਤ 1239 ਸੜਕਾਂ ਬੰਦ ਹਨ। ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 1416 ਰੂਟਾਂ ’ਤੇ ਬੱਸ ਸੇਵਾ ਮੁਅੱਤਲ ਹੈ ਜਦਕਿ 679 ਬੱਸਾਂ ਰਾਹ ਬਦਲ ਕੇ ਚਲਾਈਆਂ ਜਾ ਰਹੀਆਂ ਹਨ। ਸ਼ਿਮਲਾ ਅਤੇ ਮਨਾਲੀ ਸਮੇਤ ਕਈ ਇਲਾਕਿਆਂ ’ਚ ਜ਼ਰੂਰੀ ਵਸਤਾਂ ਦੀ ਸਪਲਾਈ ’ਤੇ ਅਸਰ ਪਿਆ ਹੈ। ਕੁੱਲੂ ਅਤੇ ਮੰਡੀ ਦੇ ਕਈ ਇਲਾਕਿਆਂ ’ਚ ਬਿਜਲੀ ਬੰਦ ਪਈ ਹੈ ਕਿਉਂਕਿ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ 2577 ਟਰਾਂਸਫਾਰਮਰਾਂ ਨੂੰ ਨੁਕਸਾਨ ਪੁੱਜਾ ਹੈ। ਮਨਾਲੀ, ਕਸੋਲ, ਪਾਰਵਤੀ ਘਾਟੀ ਅਤੇ ਮਨਾਲੀ ਰੋਡ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। -ਪੀਟੀਆਈ

ਸੋਲਨ ਜ਼ਿਲ੍ਹੇ ’ਚ ਭਾਰੀ ਮੀਂਹ ਮਗਰੋਂ ਨੁਕਸਾਨੀਆਂ ਇਮਾਰਤਾਂ ਦਾ ਮਲਬਾ ਹਟਾਉਂਦੀਆਂ ਹੋਈਆਂ ਜੇਸੀਬੀ ਮਸ਼ੀਨਾਂ। -ਫੋਟੋ: ਪੀਟੀਆਈ

ਸੁੱਖੂ ਨੇ ਹੜ੍ਹ ਮਾਰੇ ਇਲਾਕਿਆਂ ਦਾ ਜਾਇਜ਼ਾ ਲਿਆ

ਅਧਿਕਾਰੀਆਂ ਮੁਤਾਬਕ ਪਿਛਲੇ ਤਿੰਨ ਦਨਿਾਂ ’ਚ 31 ਮੌਤਾਂ ਹੋਈਆਂ ਹਨ। ਸੂਬੇ ’ਚ 24 ਜੂਨ ਨੂੰ ਮੌਨਸੂਨ ਆਉਣ ਮਗਰੋਂ ਹੁਣ ਤੱਕ ਕੁੱਲ ਮਿਲਾ ਕੇ 80 ਵਿਅਕਤੀ ਮਾਰੇ ਜਾ ਚੁੱਕੇ ਹਨ ਜਦਕਿ 10 ਲਾਪਤਾ ਹਨ। ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ 40 ਵੱਡੇ ਪੁੱਲਾਂ ਨੂੰ ਨੁਕਸਾਨ ਪੁੱਜਾ ਅਤੇ ਕਰੀਬ 1300 ਸੜਕਾਂ ਬੰਦ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਕਸੋਲ, ਮਨੀਕਰਨ, ਖੀਰ ਗੰਗਾ ਅਤੇ ਪੁਲਗਾ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਕੁੱਲੂ ਦੇ ਸੈਂਜ ਇਲਾਕੇ ’ਚ ਕਰੀਬ 40 ਦੁਕਾਨਾਂ ਅਤੇ 30 ਘਰ ਰੁੜ ਗਏ ਹਨ। ਹਿਮਾਚਲ ਦੇ ਸਿੱਖਿਆ ਵਿਭਾਗ ਨੇ 15 ਜੁਲਾਈ ਤੱਕ ਸਾਰੇ ਸਰਕਾਰੀ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਹਿਮਾਚਲ ਐਡਮਨਿੀਸਟਰੇਟਿਵ ਸਰਵਿਸ ਕੰਪੀਟਿਟਿਵ (ਪ੍ਰੀਲਿਮਨਰੀ) ਪ੍ਰੀਖਿਆ 20 ਅਗਸਤ ਲਈ ਮੁਲਤਵੀ ਕਰ ਦਿੱਤੀ ਗਈ ਹੈ।

Advertisement

Advertisement
Tags :
ਸ਼ਿਮਲਾ:ਸਿਰਮੌਰਹੜ੍ਹਹਿਮਾਚਲ:ਕਿੰਨੌਰਖ਼ਤਰਾਜ਼ਿਲ੍ਹਿਆਂ