For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਸੰਕਟ: ਪੁਲੀਸ ਵੱਲੋਂ ਆਜ਼ਾਦ ਵਿਧਾਇਕ ਖ਼ਿਲਾਫ਼ ਕੇਸ ਦਰਜ

07:20 AM Mar 11, 2024 IST
ਹਿਮਾਚਲ ਸੰਕਟ  ਪੁਲੀਸ ਵੱਲੋਂ ਆਜ਼ਾਦ ਵਿਧਾਇਕ ਖ਼ਿਲਾਫ਼ ਕੇਸ ਦਰਜ
Advertisement

ਸ਼ਿਮਲਾ, 10 ਮਾਰਚ
ਹਿਮਾਚਲ ਪ੍ਰਦੇਸ਼ ਨੇ ਅੱਜ ਇਕ ਆਜ਼ਾਦ ਵਿਧਾਇਕ ਅਤੇ ਬਾਗੀ ਕਾਂਗਰਸੀ ਦੇ ਪਿਤਾ ਤੇ ਹੋਰਨਾਂ ਖ਼ਿਲਾਫ਼ ‘ਚੋਣ ਅਪਰਾਧਾਂ’ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਕੇਸ ਹਾਲ ਹੀ ਵਿੱਚ ਹੋਈਆਂ ਰਾਜ ਸਭਾ ਚੋਣਾਂ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਛੇ ਪਾਰਟੀ ਵਿਧਾਇਕਾਂ ਨੇ ਸੂਬੇ ਤੋਂ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ। ਕਾਂਗਰਸੀ ਵਿਧਾਇਕਾਂ ਸੰਜੈ ਅਵਸਥੀ ਤੇ ਭੁਵਨੇਸ਼ਵਰ ਗੌੜ ਦੀ ਸ਼ਿਕਾਇਤ ’ਤੇ ਹਮੀਰਪੁਰ ਤੋਂ ਆਜ਼ਾਦ ਵਿਧਾਇਕ ਆਸ਼ੀਸ਼ ਸ਼ਰਮਾ ਅਤੇ ਗਗਰੇਟ ਤੋਂ ਅਯੋਗ ਕਰਾਰ ਦਿੱਤੇ ਜਾ ਚੁੱਕੇ ਵਿਧਾਇਕ ਚੈਤੰਨਿਆ ਸ਼ਰਮਾ ਦੇ ਪਿਤਾ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਹੈ। ਆਸ਼ੀਸ਼ ਤੇ ਚੈਤੰਨਿਆ ਉਨ੍ਹਾਂ ਨੌਂ ਵਿਧਾਇਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਹੋਈਆਂ ਰਾਜ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ। ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਵਾਲਿਆਂ ਵਿੱਚ ਛੇ ਬਾਗੀ ਕਾਂਗਰਸੀ ਅਤੇ ਤਿੰਨ ਆਜ਼ਾਦ ਵਿਧਾਇਕ ਸ਼ਾਮਲ ਸਨ। ਹਾਲਾਂਕਿ ਇਸ ਸਭ ਵਿੱਚ ਹਾਲੇ ਤੱਕ ਚੈਤੰਨਿਆ ਦੇ ਪਿਤਾ ਜੋ ਕਿ ਇਕ ਸੇਵਾਮੁਕਤ ਅਫ਼ਸਰਸ਼ਾਹ ਹਨ, ਦੀ ਕਥਿਤ ਭੂਮਿਕਾ ਦਾ ਪਤਾ ਨਹੀਂ ਲੱਗਿਆ ਹੈ। ਇਸ ਨਾਲ ਸੂਬੇ ਦੀ ਕਾਂਗਰਸ ਸਰਕਾਰ ਲਈ ਸੰਕਟ ਖੜ੍ਹਾ ਹੋ ਗਿਆ ਹੈ ਜੋ ਕਿ ਵਿਧਾਨ ਸਭਾ ਵਿੱਚ ਆਪਣਾ ਬਹੁਮੱਤ ਗੁਆਉਂਦੀ ਨਜ਼ਰ ਆ ਰਹੀ ਹੈ।
ਪੁਲੀਸ ਨੇ ਅੱਜ ਕਿਹਾ ਕਿ ਦੋ ਕਾਂਗਰਸੀ ਵਿਧਾਇਕਾਂ ਦੀ ਸ਼ਿਕਾਇਤ ’ਤੇ ਅਪਰਾਧਿਕ ਸਾਜ਼ਿਸ਼, ਭ੍ਰਿਸ਼ਟ ਗਤੀਵਿਧੀਆਂ ਅਤੇ ਚੋਣਾਂ ’ਤੇ ਬੇਲੋੜਾ ਪ੍ਰਭਾਵ ਪਾਉਣ ਦੇ ਦੋਸ਼ ਹੇਠ ਇਕ ਕੇਸ ਦਰਜ ਕੀਤਾ ਗਿਆ ਹੈ।
ਇਸ ਕਾਰਵਾਈ ਮਗਰੋਂ ਵਿਧਾਇਕਾਂ ਵੱਲੋਂ ਤਿੱਖੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਛੇ ਬਾਗੀ ਕਾਂਗਰਸੀਆਂ ’ਚੋਂ ਇਕ ਰਾਜਿੰਦਰ ਰਾਣਾ ਨੇ ਕਿਹਾ, ‘‘ਇਸ ਰਵੱਈਏ ਤੋਂ ਬਾਅਦ ਮੁੱਖ ਮੰਤਰੀ ਨੂੰ ਭਵਿੱਖ ਵਿੱਚ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਮੁੱਖ ਮੰਤਰੀ ਸੋਚਦੇ ਹਨ ਕਿ ਉਹ ਗ਼ਲਤ ਸ਼ਿਕਾਇਤਾਂ ਦਰਜ ਕਰ ਕੇ ਦਿਲਾਂ ਨੂੰ ਜਿੱਤ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ। ਇਸ ਤਰ੍ਹਾਂ ਦੀ ਸਿਆਸਤ ਹੀ ਤਾਂ ਵਿਧਾਇਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਲਈ ਮਜਬੂਰ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਦਬਾਅ ਪਾਉਣ ਵਾਲੇ ਪੈਂਤੜੇ ਕੰਮ ਨਹੀਂ ਕਰਨਗੇ।
ਇਸੇ ਦੌਰਾਨ ਦੋ ਕਾਂਗਰਸੀ ਵਿਧਾਇਕਾਂ ਨੇ ਪੈਸਾ ਦੇ ਕੇ ਵਿਧਾਇਕਾਂ ਦੀ ਖ਼ਰੀਦ-ਫ਼ਰੋਖਤ ਕਰਨ, ਹੈਲੀਕਾਪਟਰ ਤੇ ਸੁਰੱਖਿਆ ਬਲਾਂ ਦੇ ਗ਼ਲਤ ਇਸਤੇਮਾਲ ਅਤੇ ਅਪਰਾਧਿਕ ਦੁਰਵਿਹਾਰ ਦੇ ਦੋਸ਼ਾਂ ਦੀ ਜਾਂਚ ਮੰਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਧੇ ਸਬੂਤ ਹਨ ਕਿ ਭਾਜਪਾ ਹੈਲੀਕਾਪਟਰਾਂ ਰਾਹੀਂ ਬਾਗੀ ਵਿਧਾਇਕਾਂ ਨੂੰ ਲਿਆਉਣ-ਲਿਜਾਣ ਦਾ ਖਰਚਾ ਦੇ ਰਹੀ ਹੈ ਅਤੇ ਹਰਿਆਣਾ ਤੇ ਉੱਤਰਾਖੰਡ ਵਿੱਚ ਪੰਜ ਸਿਤਾਰਾ ਹੋਟਲਾਂ ਵਿੱਚ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕਰ ਰਹੀ ਹੈ।
ਉਧਰ, ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਇਸ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×