ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿਮਾਚਲ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚੋਂ ਹਿੱਸਾ ਮੰਗਣਾ ਹਾਸੋ-ਹੀਣਾ: ਮਾਨ

10:18 AM Jul 06, 2023 IST

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 5 ਜੁਲਾਈ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਬਰ ਸਿਮਰਨਜੀਤ ਸਿੰਘ ਮਾਨ ਨੇ ਇਕ ਬਿਆਨ ਵਿਚ ਕਿਹਾ ਕਿ ਜਦੋਂ ਮੁਲਕ ਦੀ ਵੰਡ ਤੋਂ ਪਹਿਲੇ ਮੌਜੂਦਾ ਪਾਕਿਸਤਾਨ ਤੇ ਇੰਡੀਆ ਇਕ ਸੀ ਤਾਂ ਉਸ ਸਮੇਂ ਪੰਜਾਬ ਸੂਬਾ ਹਿਮਾਚਲ, ਹਰਿਆਣਾ, ਰਾਜਸਥਾਨ, ਦਿੱਲੀ, ਜੰਮੂ ਤੱਕ ਇਕ ਸੀ, 1864 ਵਿਚ ਅੰਗਰੇਜ਼ ਹਕੂਮਤ ਵੱਲੋਂ ਭਾਰਤ ਤੇ ਪੰਜਾਬ ਸੂਬੇ ਦਾ ਹੈੱਡਕੁਆਰਟਰ ਸ਼ਿਮਲਾ ਹੁੰਦਾ ਸੀ ਅਤੇ ਗਰਮੀਆਂ ਵਿਚ ਸਭ ਹਕੂਮਤੀ ਕਾਰਵਾਈਆਂ ਸ਼ਿਮਲੇ ਤੋ ਹੀ ਹੁੰਦੀਆਂ ਸਨ, ਇਸ ਲਈ ਕੇਵਲ ਸ਼ਿਮਲੇ ’ਤੇ ਹੀ ਨਹੀਂ ਬਲਕਿ 1966 ਤੋਂ ਬਾਅਦ ਪੰਜਾਬ ਦੀ ਬਦਨੀਤੀ ਨਾਲ ਕੀਤੀ ਗਈ ਵੰਡ ਅਧੀਨ ਬਣੇ ਹਿਮਾਚਲ ਜਾਂ ਹਰਿਆਣੇ ਉਤੇ ਵੀ ਪੰਜਾਬ ਦਾ ਹੀ ਅਸਲ ਹੱਕ ਹੈ। ਉਨ੍ਹਾਂ ਕਿਹਾ ਕਿ ਕਾਂਗੜਾ, ਚੰਬਾ, ਊਨਾ, ਧਰਮਸ਼ਾਲਾ, ਨਾਲਾਗੜ੍ਹ, ਕਸੌਲੀ ਅਤੇ ਹਮੀਰਪੁਰ ਆਦਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹੀ ਅਧਿਕਾਰ ਖੇਤਰ ਦਾ ਹਿੱਸਾ ਹਨ। ਸ੍ਰੀ ਮਾਨ ਨੇ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਤੇ ਗੈਰ ਕਾਨੂੰਨੀ ਢੰਗ ਨਾਲ ਦਾਅਵਾ ਜਿਤਾ ਕੇ ਇਥੋਂ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੇ ਅਮਲ ਅਤਿ ਖ਼ਤਰਨਾਕ ਹਨ।

Advertisement

Advertisement
Tags :
ਹਾਸੋ-ਹੀਣਾ:ਹਿੰਸਾਹਿਮਾਚਲ:ਚੰਡੀਗੜ੍ਹਪੰਜਾਬਮੰਗਣਾਮੰਤਰੀਮੁੱਖਰਾਜਧਾਨੀਵੱਲੋਂਵਿੱਚੋਂ
Advertisement