ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿਮਾਚਲ ਜ਼ਿਮਨੀ ਚੋਣ: ‘ਵੋਟਰ ਪਹਿਲਾਂ ਪਾਰਟੀ ਪਿੱਛੋਂ’

06:50 AM May 28, 2024 IST
ਲਾਹੌਲ-ਸਪਿਤੀ ’ਚ ਸੋਮਵਾਰ ਨੂੰ ਹੈਲੀਕਾਪਟਰ ਰਾਹੀਂ ਚੋਣ ਸਮੱਗਰੀ ਲਿਆਉਂਦੇ ਹੋਏ ਪੋਲਿੰਗ ਅਧਿਕਾਰੀ। -ਫੋਟੋ: ਪੀਟੀਆਈ

* ‘ਲੋਕਾਂ ਨੂੰ ਗੁੰਮਰਾਹ ਕਰਨ ਦੀ ਥਾਂ ’ਤੇ ਮੁੱਖ ਮੰਤਰੀ ਬਾਗ਼ੀਆਂ ਖ਼ਿਲਾਫ਼ ਕਾਰਵਾਈ ਕਰਨ’

Advertisement

ਸ਼ਿਮਲਾ, 27 ਮਈ
ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਮਗਰੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਿਸ਼ਾਨੇ ’ਤੇ ਆਏ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤੇ ਗਏ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਵਜੋਂ ਕਾਂਗਰਸ ਨੂੰ ਕਰਾਰ ਜਵਾਬ ਦੇਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਵੋਟਰ ਪਹਿਲਾਂ ਹਨ, ਜਦਕਿ ਪਾਰਟੀ ਬਾਅਦ ਵਿੱਚ ਹੈ। ਕਾਂਗਰਸ ਦੇ ਤਤਕਾਲੀ ਛੇ ਵਿਧਾਇਕਾਂ ਰਾਜਿੰਦਰ ਰਾਣਾ (ਸੁਜਾਨਪੁਰ), ਸੁਧੀਰ ਸ਼ਰਮਾ (ਧਰਮਸ਼ਾਲਾ), ਰਵੀ ਠਾਕੁਰ (ਲਾਹੌਲ-ਸਪੀਤੀ), ਇੰਦਰਦੱਤ ਲਖਨਪਾਲ (ਬੜਸਰ), ਚੈਤੰਨਿਆ ਸ਼ਰਮਾ (ਗਗਰੇਟ) ਅਤੇ ਦਵਿੰਦਰ ਕੁਮਾਰ ਭੁੱਟੋ (ਕੁਟਲੈਹੜ) 27 ਫਰਵਰੀ ਨੂੰ ਭਾਜਪਾ ਦੇ ਰਾਜ ਸਭਾ ਉਮੀਦਵਾਰ ਹਰਸ਼ ਮਹਾਜਨ ਦੇ ਸਮਰਥਨ ਵਿੱਚ ਵੋਟ ਪਾਈ ਸੀ। ਭਾਜਪਾ ਉਮੀਦਵਾਰ ਦਾ ਸਮਰਥਨ ਕੀਤੇ ਜਾਣ ਮਗਰੋਂ ਤੋਂ ਮੁੱਖ ਮੰਤਰੀ ਸੁੱਖੂ ਲਗਾਤਾਰ ਇਨ੍ਹਾਂ ਆਗੂਆਂ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਛੇ ਬਾਗ਼ੀ ਆਗੂਆਂ ’ਤੇ 15-15 ਕਰੋੜ ਰੁਪਏ ਵਿੱਚ ਵੋਟਾਂ ਵੇਚਣ ਦਾ ਦੋਸ਼ ਵੀ ਲਾਇਆ। ਇਸ ਤੋਂ ਦੋ ਦਿਨਾਂ ਬਾਅਦ ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਹਾਜ਼ਰ ਰਹਿਣ ਅਤੇ ਸਰਕਾਰ ਦੇ ਪੱਖ ਵਿੱਚ ਵੋਟ ਪਾਉਣ ਦੀ ਪਾਰਟੀ ਵ੍ਹਿਪ ਦੀ ਉਲੰਘਣਾ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਇਹ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਨੇ ਇਨ੍ਹਾਂ ਨੂੰ ਉਨ੍ਹਾਂ ਦੇ ਮੌਜੂਦਾ ਵਿਧਾਨ ਸਭਾ ਹਲਕਿਆਂ ਤੋਂ ਜ਼ਿਮਨੀ ਚੋਣਾਂ ਲਈ ਟਿਕਟਾਂ ਦਿੱਤੀਆਂ ਹਨ।
ਕਾਂਗਰਸ ਦੇ ਸਾਬਕਾ ਵਿਧਾਇਕਾਂ ਨੇ ਕਿਹਾ, ‘‘ਸਾਨੂੰ ਚੁਣਨ ਵਾਲੇ ਵੋਟਰ ਪਹਿਲਾਂ ਹਨ, ਪਾਰਟੀ ਬਾਅਦ ਵਿੱਚ ਹੈ। ਜੇ ਮੁੱਖ ਮੰਤਰੀ ਕੋਲ ਕੋਈ ਸਬੂਤ ਹੈ ਤਾਂ ਉਨ੍ਹਾਂ ਨੂੰ ਬੇਲੋੜੀਆਂ ਟਿੱਪਣੀਆਂ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਥਾਂ ਕਾਰਵਾਈ ਕਰਨੀ ਚਾਹੀਦੀ ਹੈ।’’ ਇਨ੍ਹਾਂ ਬਾਗੀ ਆਗੂਆਂ ਨੇ ਦੱਸਿਆ ਕਿ ਵੋਟਰਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਉਨ੍ਹਾਂ ਦੀ ਤਰਜੀਹ ਹੈ। ਚੈਤੰਨਿਆ ਸ਼ਰਮਾ ਨੇ ਕਿਹਾ, “ਲੋਕਾਂ ਨੇ ਸਾਨੂੰ ਵੋਟਾਂ ਦਿੱਤੀਆਂ ਅਤੇ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਵਾਰੀ ਹੈ, ਭਾਵੇਂ ਅਸੀਂ ਭਾਜਪਾ ਜਾਂ ਕਾਂਗਰਸ ’ਚ ਹੋਈਏ ਜਾਂ ਆਜ਼ਾਦ। ਔਰਤਾਂ ਅਤੇ ਨੌਜਵਾਨ ਸਾਡੇ ਤੋਂ 1500 ਰੁਪਏ ਪ੍ਰਤੀ ਮਹੀਨਾ ਅਤੇ ਇੱਕ ਲੱਖ ਨੌਕਰੀਆਂ (ਜਿਸ ਦਾ ਵਾਅਦਾ ਕੀਤਾ ਗਿਆ ਸੀ) ਦੀ ਮੰਗ ਕਰ ਰਹੇ ਹਨ, ਪਰ ਸਾਡੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ।’’ਭੁੱਟੋ ਨੇ ਕਿਹਾ, ‘‘ਕਾਂਗਰਸ ਸਰਕਾਰ ਉਸੇ ਤਰ੍ਹਾਂ ਡਿਗੇਗੀ ਜਿਵੇਂ ਉਹ ਬਹੁਮਤ ਹੋਣ ਦੇ ਬਾਵਜੂਦ ਰਾਜ ਸਭਾ ਚੋਣਾਂ ਹਾਰ ਗਈ ਸੀ।’’ ਲਾਹੌਲ-ਸਪੀਤੀ ਤੋਂ ਉਮੀਦਵਾਰ ਠਾਕੁਰ ਨੇ ਦਾਅਵਾ ਕੀਤਾ ਕਿ ਕਾਂਗਰਸ ਛੱਡਣ ਵਾਲੇ ਵਿਧਾਇਕਾਂ ਖਿਲਾਫ਼ ਫਰਜ਼ੀ ਮਾਮਲੇ ਦਰਜ ਕੀਤੇ ਜਾ ਰਹੇ ਹਨ। -ਪੀਟੀਆਈ

Advertisement
Advertisement
Advertisement