For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਜ਼ਿਮਨੀ ਚੋਣ: ਕਾਂਗਰਸ ਨੇ ਚਾਰ ਤੇ ਭਾਜਪਾ ਨੇ ਦੋ ਸੀਟਾਂ ਜਿੱਤੀਆਂ

07:01 AM Jun 05, 2024 IST
ਹਿਮਾਚਲ ਜ਼ਿਮਨੀ ਚੋਣ  ਕਾਂਗਰਸ ਨੇ ਚਾਰ ਤੇ ਭਾਜਪਾ ਨੇ ਦੋ ਸੀਟਾਂ ਜਿੱਤੀਆਂ
ਜਿੱਤ ਹਾਸਲ ਕਰਨ ਮਗਰੋਂ ਆਪਣੇ ਸਮਰਥਕਾਂ ਨਾਲ ਖ਼ੁਸ਼ੀ ਮਨਾਉਂਦੇ ਹੋਏ ਭਾਜਪਾ ਆਗੂ ਅਨੁਰਾਗ ਠਾਕੁਰ। -ਫੋਟੋ: ਪੀਟੀਆਈ
Advertisement

ਸ਼ਿਮਲਾ, 4 ਜੂਨ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੇ ਅੱਜ ਛੇ ਵਿੱਚੋਂ ਚਾਰ ਸੀਟਾਂ ਜਿੱਤ ਲਈਆਂ ਹਨ, ਜਦੋਂਕਿ ਦੋ ਸੀਟਾਂ ਭਾਜਪਾ ਦੀ ਝੋਲੀ ਪਈਆਂ ਹਨ। ਕਾਂਗਰਸ ਨੇ ਲਾਹੌਲ-ਸਪਿਤੀ, ਸੁਜਾਨਪੁਰ, ਗਗਰੇਟ ਕੁਟਲੈਹੜ ਵਿਧਾਨ ਸਭਾ ਸੀਟਾਂ ਜਿੱਤ ਲਈਆਂ ਹਨ, ਜਦੋਂਕਿ ਭਾਜਪਾ ਨੇ ਧਰਮਸ਼ਾਲਾ ਤੇ ਬੜਸਰ ਸੀਟਾਂ ’ਤੇ ਕਬਜ਼ਾ ਕਰ ਲਿਆ ਹੈ। ਲਾਹੌਲ-ਸਪਿਤੀ ਜ਼ਿਮਨੀ ਚੋਣ ਦੇ ਤਿਕੋਣੇ ਮੁਕਾਬਲੇ ਵਿੱਚ ਕਾਂਗਰਸ ਉਮੀਦਵਾਰ ਅਨੁਰਾਧਾ ਰਾਣਾ ਨੇ ਆਜ਼ਾਦ ਉਮੀਦਵਾਰ ਤੇ ਭਾਜਪਾ ਦੇ ਸਾਬਕਾ ਮੰਤਰੀ ਰਾਮ ਲਾਲ ਮਾਰਕੰਡਾ ਨੂੰ 1960 ਵੋਟਾਂ ਨਾਲ ਹਰਾਇਆ। ਅਨੁਰਾਧਾ ਪਹਿਲੀ ਔਰਤ ਹੈ ਜਿਸ ਨੇ 52 ਸਾਲਾਂ ਵਿੱਚ ਲਾਹੌਲ-ਸਪਿਤੀ ਸੀਟ ਜਿੱਤੀ ਹੈ। ਕਾਂਗਰਸ ਤੋਂ ਬਾਗ਼ੀ ਤੇ ਹੁਣ ਭਾਜਪਾ ਉਮੀਦਵਾਰ ਰਾਜਿੰਦਰ ਰਾਣਾ ਸੁਜਾਨਪੁਰ ਸੀਟ ਤੋਂ ਕੈਪਟਨ ਰਣਜੀਤ ਸਿੰਘ ਤੋਂ 2,440 ਵੋਟਾਂ ਨਾਲ ਹਾਰ ਗਏ। ਕਾਂਗਰਸ ਦੇ ਰਾਕੇਸ਼ ਕਾਲੀਆ ਨੇ ਗਗਰੇਟ ਤੋਂ ਭਾਜਪਾ ਉਮੀਦਵਾਰ ਚੈਤੰਨਿਆ ਸ਼ਰਮਾ ਨੂੰ 8,487 ਵੋਟਾਂ ਨਾਲ ਹਰਾਇਆ। ਉਧਰ, ਭਾਜਪਾ ਉਮੀਦਵਾਰਾਂ ਇੰਦਰਦੱਤ ਲਖਨਪਾਲ ਅਤੇ ਸੁਧੀਰ ਸ਼ਰਮਾ ਨੇ ਕ੍ਰਮਵਾਰ ਬੜਸਰ ਤੇ ਧਰਮਸ਼ਾਲਾ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਕੁਟਲੈਹੜ ਤੋਂ ਭਾਜਪਾ ਉਮੀਦਵਾਰ ਦਵਿੰਦਰ ਭੁੱਟੋ ਕਾਂਗਰਸ ਦੇ ਵਿਵੇਕ ਸ਼ਰਮਾ ਤੋਂ 5,356 ਵੋਟਾਂ ਨਾਲ ਹਾਰ ਗਿਆ। -ਪੀਟੀਆਈ

Advertisement

ਕੰਗਨਾ ਰਣੌਤ ਮੰਡੀ ਤੋਂ ਜਿੱਤੀ, ਭਾਜਪਾ ਨੇ ਹਿਮਾਚਲ ’ਚ ਹੂੰਝਾ ਫੇਰਿਆ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀਆਂ ਚਾਰ ਲੋਕ ਸਭਾ ਸੀਟਾਂ ’ਤੇ ਭਾਜਪਾ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਮੰਡੀ ਤੋਂ ਭਾਜਪਾ ਉਮੀਦਵਾਰ ਤੇ ਅਦਾਕਾਰਾ ਕੰਗਨਾ ਰਣੌਤ ਨੇ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨੂੰ 74,755 ਵੋਟਾਂ ਨਾਲ ਹਰਾਇਆ, ਜਦਕਿ ਹਮੀਰਪੁਰ ਸੀਟ ਤੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਵੀਂ ਵਾਰ ਜਿੱਤ ਦਰਜ ਕੀਤੀ ਹੈ। ਉਸ ਨੇ ਕਾਂਗਰਸ ਦੇ ਸਤਪਾਲ ਰਾਇਜ਼ਾਦਾ ਨੂੰ 1,82,357 ਵੋਟਾਂ ਨਾਲ ਸ਼ਿਕਸਤ ਦਿੱਤੀ। ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸੁਰੇਸ਼ ਕਸ਼ਿਅਪ ਨੇ ਕਾਂਗਰਸੀ ਉਮੀਦਵਾਰ ਵਿਨੋਦ ਸੁਲਤਾਨਪੁਰੀ ਨੂੰ 91,451 ਵੋਟਾਂ ਨਾਲ, ਜਦੋਂਕਿ ਭਾਜਪਾ ਦੇ ਕਾਂਗੜਾ ਤੋਂ ਉਮੀਦਵਾਰ ਰਾਜੀਵ ਭਾਰਦਵਾਜ ਨੇ ਕਾਂਗਰਸ ਉਮੀਦਵਾਰ ਆਨੰਦ ਸ਼ਰਮਾ ਨੂੰ 2,51,895 ਵੋਟਾਂ ਦੇ ਫ਼ਰਕ ਨਾਲ ਹਰਾਇਆ। -ਪੀਟੀਆਈ

Advertisement
Author Image

joginder kumar

View all posts

Advertisement
Advertisement
×