ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿਮਾਚਲ ਜ਼ਿਮਨੀ ਚੋਣ: ਕਾਂਗਰਸ ਨੇ ਭਾਜਪਾ ਛੱਡ ਕੇ ਆਏ ਦੋ ਆਗੂਆਂ ਨੂੰ ਟਿਕਟ ਦਿੱਤੀ

07:05 AM Apr 27, 2024 IST

ਸ਼ਿਮਲਾ, 26 ਅਪਰੈਲ
ਕਾਂਗਰਸ ਨੇ ਛੇ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਖਾਲੀ ਹੋਈਆਂ ਛੇ ਸੀਟਾਂ ਵਿੱਚੋਂ ਤਿੰਨ ’ਤੇ ਜ਼ਿਮਨੀ ਚੋਣ ਲਈ ਅੱਜ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਤਿੰਨ ਉਮੀਦਵਾਰਾਂ ਦੀ ਸੂਚੀ ਵਿੱਚ ਦੋ ਅਜਿਹੇ ਹਨ ਜਿਹੜੇ ਭਾਜਪਾ ਵੱਲੋਂ ਜ਼ਿਮਨੀ ਚੋਣ ਲਈ ਟਿਕਟ ਨਾ ਦਿੱਤੇ ਜਾਣ ਕਾਰਨ ਕਾਂਗਰਸ ’ਚ ਸ਼ਾਮਲ ਹੋਏ ਹਨ। ਭਾਜਪਾ ’ਚੋੋਂ ਕਾਂਗਰਸ ’ਚ ਆਏ ਕੈਪਟਨ ਰਣਜੀਤ ਸਿੰਘ ਨੂੰ ਸੁਜਾਨਪੁਰ ਤੋਂ ਅਤੇ ਰਾਕੇਸ਼ ਕਾਲੀਆ ਨੂੰ ਗਗਰੇਟ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਂਗਰਸੀ ਨੇਤਾ ਵਿਵੇਕ ਸ਼ਰਮਾ ਨੂੰ ਕਟਲੇਹਰ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਕੈਪਟਨ ਰਣਜੀਤ ਸਿੰਘ ਜਿਨ੍ਹਾਂ ਨੇ 2022 ਦੀਆਂ ਅਸੈਂਬਲੀ ਚੋਣਾਂ ’ਚ ਕਾਂਗਰਸੀ ਦੇ (ਹੁਣ ਬਾਗੀ) ਉਮੀਦਵਾਰ ਰਾਜਿੰਦਰ ਰਾਣਾ ਖ਼ਿਲਾਫ਼ ਭਾਜਪਾ ਵੱਲੋਂ ਚੋਣ ਲੜੀ ਸੀ ਤੇ 399 ਵੋਟਾਂ ਨਾਲ ਹਾਰ ਗਏ ਸਨ, ਬੁੱਧਵਾਰ ਨੂੰ ਕਾਂਗਰਸ ’ਚ ਸ਼ਾਮਲ ਹੋਏ ਸਨ। ਇਹ ਦੋਵੇਂ ਪਾਰਟੀ ਬਦਲਣ ਮਗਰੋਂ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ। ਗਗਰੇਟ ਤੋਂ ਤਿੰਨ ਵਾਰ ਦੇ ਵਿਧਾਇਕ ਰਾਕੇਸ਼ ਕਾਲੀਆ ਪਾਰਟੀ ਵੱਲੋਂ ਟਿਕਟ ਨਾਲ ਮਿਲਣ ਕਰਕੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਏ ਸਨ ਪਰ ਫਿਰ ਉਨ੍ਹਾਂ ਨੇ ਘਰ ਵਾਪਸੀ ਕਰ ਲਈ ਸੀ। ਉਨ੍ਹਾਂ ਦਾ ਮੁਕਾਬਲਾ ਹੁਣ ਭਾਜਪਾ ਉਮੀਦਵਾਰ ਚੇਤੰਨਿਆ ਸ਼ਰਮਾ ਨਾਲ ਹੋਵੇਗਾ। ਕੁਟਲੇਹਰ ਸੀਟ ’ਤੇ ਕਾਂਗਰਸ ਦੇ ਵਿਵੇਕ ਸ਼ਰਮਾ ਤੇ ਭਾਜਪਾ ਦੇ ਦਵਿੰਦਰ ਕੁਮਾਰ ਆਹਮੋ ਸਾਹਮਣੇ ਹੋਣਗੇ।
ਕਾਂਗਰਸ ਵੱਲੋਂ ਤਿੰਨ ਹਲਕਿਆਂ ਬਰਸਾਰ, ਧਰਮਸ਼ਾਲਾ ਤੇ ਲਾਹੌਲ ਅਤੇ ਸਪਿਤੀ ਤੋਂ ਉਮੀਦਵਾਰਾਂ ਦਾ ਐਲਾਨ ਹਾਲੇ ਬਾਕੀ ਹੈ। ਇਥੇ ਲੋਕ ਸਭਾ ਦੀਆਂ ਚਾਰ ਸੀਟਾਂ ’ਤੇ ਅਤੇ ਵਿਧਾਨ ਸਭਾ ਦੀਆਂ ਛੇ ਸੀਟਾਂ ’ਤੇ ਜ਼ਿਮਨੀ ਚੋਣ ਲਈ ਵੋਟਾਂ ਪਹਿਲੀ ਜੂਨ ਨੂੰ ਪੈਣਗੀਆਂ। -ਪੀਟੀਆਈ

Advertisement

Advertisement
Advertisement