ਹਿਮਾਚਲ: ਤਿੰਨ ਹਜ਼ਾਰ ਮੀਟਰ ਤੋਂ ਵੱਧ ਦੀ ਚੜ੍ਹਾਈ ’ਤੇ ਪਾਬੰਦੀ
06:29 AM Nov 29, 2024 IST
Advertisement
ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਧੌਲਾਧਾਰ ਪਹਾੜੀ ਰੇਂਜ ’ਚ 3,000 ਮੀਟਰ ਤੋਂ ਵੱਧ ਦੀ ਉਚਾਈ ’ਤੇ ਟਰੈਕਿੰਗ ਸਰਗਰਮੀਆਂ ’ਤੇ ਆਰਜ਼ੀ ਪਾਬੰਦੀ ਲਾਈ ਗਈ ਹੈ ਜਿਹੜੀ ਅਗਲੇ ਨੋਟਿਸ ਤੱਕ ਜਾਰੀ ਰਹੇਗੀ। ਡੀਸੀ ਹੇਮਰਾਜ ਬੈਰਵਾ ਨੇ ਅੱਜ ਦੱਸਿਆ ਕਿ ਇਹ ਹੁਕਮ ਖੇਤਰ ’ਚ ਕਠੋਰ ਭੂਗੋਲਿਕ ਸਥਿਤੀ ਤੇ ਸਰਦ ਰੁੱਤ ’ਚ ਬਰਫ਼ਬਾਰੀ ਨਾਲ ਸਬੰਧਤ ਖ਼ਤਰਿਆਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ। ਨਿਰਦੇਸ਼ਾਂ ਮੁਤਾਬਕ ਕਾਰੇਰੀ, ਤ੍ਰਿਉਂਦ ਅਤੇ ਆਦੀ ਹਿਮਾਨੀ ਚਾਮੁੰਡਾ ਆਦਿ ਘੱਟ ਉਚਾਈ ਵਾਲੇ ਮਾਰਗਾਂ ’ਤੇ ਚੜ੍ਹਾਈ ਲਈ ਕਾਂਗੜਾ ਦੇ ਐੱਸਪੀ ਤੋਂ ਅਗਾਊਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਹੁਕਮ ’ਚ ਪੈਰਾਗਲਾਈਡਿੰਗ ਪਾਇਲਟਾਂ ’ਤੇ ਧੌਲਾਧਾਰ ਪਹਾੜੀ ਲੜੀ ਨੇੜੇ ਉਡਾਣ ਭਰਨ ’ਤੇ ਵੀ ਪਾਬੰਦੀ ਲਾਈ ਗਈ ਹੈ। -ਪੀਟੀਆਈ
Advertisement
Advertisement
Advertisement