For the best experience, open
https://m.punjabitribuneonline.com
on your mobile browser.
Advertisement

ਹਿਮਾਚਲ: ਸੜਕ ਹਾਦਸੇ ਵਿੱਚ 2 ਹਲਾਕ, 3 ਫੱਟੜ

08:34 AM Feb 12, 2024 IST
ਹਿਮਾਚਲ  ਸੜਕ ਹਾਦਸੇ ਵਿੱਚ 2 ਹਲਾਕ  3 ਫੱਟੜ
Advertisement

Advertisement

ਸੋਲਨ: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿਚ ਵਾਪਰੇ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਦਕਿ 3 ਜਣੇ ਫੱਟੜ ਹਨ। ਵੇਰਵਿਆਂ ਮੁਤਾਬਕ ਚੰਡੀਗੜ੍ਹ ਵੱਲ ਜਾ ਰਿਹਾ ਟਰੱਕ ਇਕ ਡਿਵਾਈਡਰ ਵਿਚ ਵੱਜ ਕੇ ਘੁੰਮ ਗਿਆ ਅਤੇ ਸੜਕ ਦੇ ਦੂਜੇ ਪਾਸੇ ਇਕ ਕਾਰ ਤੇ ਮੋਟਰਸਾਈਕਲ ਨਾਲ ਟਕਰਾ ਗਿਆ। ਘਟਨਾ ਅੱਜ ਸ਼ਾਮ ਕਰੀਬ ਛੇ ਵਜੇ ਪਰਵਾਣੂ ਨੇੜੇ ਵਾਪਰੀ। ਹਾਦਸੇ ਕਾਰਨ ਚੰਡੀਗੜ੍ਹ-ਸ਼ਿਮਲਾ ਕੌਮੀ ਮਾਰਗ ਦਾ ਪਰਵਾਣੂ-ਧਰਮਪੁਰ ਸੈਕਸ਼ਨ ਕੁਝ ਸਮੇਂ ਲਈ ਬੰਦ ਹੋ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਕਿਹਾ ਕਿ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਜਾਰੀ ਹਨ। ਪੁਲੀਸ ਨੇ ਹਾਲੇ ਤੱਕ ਮਿ੍ਰਤਕਾਂ ਦੀ ਪਛਾਣ ਨਹੀਂ ਦੱਸੀ ਹੈ। ਹਾਦਸੇ ਤੋਂ ਬਾਅਦ ਕੌਮੀ ਮਾਰਗ ’ਤੇ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ। -ਪੀਟੀਆਈ

Advertisement
Author Image

Advertisement
Advertisement
×