For the best experience, open
https://m.punjabitribuneonline.com
on your mobile browser.
Advertisement

ਹਾਈ ਵੋਲਟੇਜ ਤਾਰਾਂ: ਉੱਚੇ ਵਾਹਨਾਂ ਨੂੰ ਹਾਦਸਿਆਂ ਦਾ ਖਤਰਾ

07:02 AM Aug 29, 2024 IST
ਹਾਈ ਵੋਲਟੇਜ ਤਾਰਾਂ  ਉੱਚੇ ਵਾਹਨਾਂ ਨੂੰ ਹਾਦਸਿਆਂ ਦਾ ਖਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਅਗਸਤ
ਇੱਥੇ 66 ਕੇਵੀ ਹਾਈ ਵੋਲਟੇਜ ਤਾਰਾਂ ਹੇਠੋਂ ਭਾਰੀ ਮਸ਼ੀਨਰੀ ਤੇ ਉਚੇ ਵਾਹਨ ਲੰਘਾਏ ਜਾ ਰਹੇ ਹਨ ਜਿਸ ਲਈ ਬਿਜਲੀ ਵਿਭਾਗ ਤੋਂ ਮਨਜ਼ੂਰੀ ਵੀ ਨਹੀਂ ਲਈ ਜਾਂਦੀ। ਇੱਥੋਂ ਦੇ ਕੁਝ ਕਾਰੋਬਾਰੀਆਂ ਵੱਲੋਂ ਅਜਿਹਾ ਕਰ ਕੇ ਲਏ ਜਾਨ ਜ਼ੋਖਮ ਵਿਚ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸ਼ਹਿਰ ਦੇ ਅਮਲੋਹ ਰੋਡ ’ਤੇ ਦੇਖਣ ਨੂੰ ਮਿਲਿਆ, ਜਿੱਥੇ 66 ਕੇਵੀ ਹਾਈ ਵੋਲਟੇਜ ਤਾਰਾਂ ਹੇਠੋਂ ਭਾਰੀ ਮਸ਼ੀਨਰੀ ਲੰਘਾਈ ਜਾ ਰਹੀ ਸੀ ਤੇ ਇਸ ਗੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ, ਕਿਸੇ ਵੱਡੇ ਹਾਦਸੇ ਦੇ ਡਰ ਕਾਰਨ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਨੇੜਲੇ ਦੁਕਾਨਦਾਰਾਂ ਨੇ ਡਰਾਈਵਰਾਂ ਤੋਂ ਭਾਰੀ ਮਸ਼ੀਨਰੀ ਲੈ ਕੇ ਜਾਣ ਦੀ ਮਨਜ਼ੂਰੀ ਦਿਖਾਉਣ ਦੀ ਮੰਗ ਕੀਤੀ ਕਿ ਤਾਂ ਡਰਾਈਵਰ ਵੱਲੋਂ ਪਹਿਲੇ ਵਿਭਾਗ ਦੇ ਛਾਪੇ ਪ੍ਰਫਾਰਮੇ ’ਤੇ ਮਨਜ਼ੂਰੀ ਦਿਖਾਈ ਗਈ, ਦੂਜੇ ਦਿਨ ਜਦੋਂ ਮਸ਼ੀਨਰੀ ਦੇ ਡਰਾਈਵਰ ਨੇ ਬਿਜਲੀ ਵਿਭਾਗ ਦੀ ਮਨਜ਼ੂਰੀ ਦਿਖਾਈ ਤਾਂ ਇਸ ’ਤੇ ਸਵਾਲ ਖੜ੍ਹੇ ਹੋ ਗਏ ਕਿਉਂਕਿ ਇਕ ਪਰਚੀ ਹੱਥ ਲਿਖਤ ਸੀ ਜਿਸ ’ਤੇ ਲੋਕਾਂ ਨੇ ਇਸ ਨੂੰ ਫਰਜ਼ੀ ਦੱਸਦਿਆਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਦੁਕਾਨਦਾਰ ਹਰਿੰਦਰ ਸਿੰਘ, ਸੁਰਜੀਤ ਧੀਰ ਨੇ ਕਿਹਾ ਕਿ ਇਕ ਇੰਡਸਟਰੀ ਵੱਲੋਂ ਹਾਈ ਵੋਲਟੇਜ ਤਾਰਾਂ ਹੇਠੋਂ ਭਾਰੀ ਮਸ਼ੀਨਰੀ ਵਾਲੇ ਵਾਹਨਾਂ ਨੂੰ ਕੱਢਿਆ ਜਾਂਦਾ ਹੈ, ਜਿਸ ਨਾਲ ਦੁਕਾਨਦਾਰਾਂ ਨੂੰ ਜ਼ਿਆਦਾ ਖਤਰਾ ਹੈ ਕਿਉਂਕਿ ਤਾਰਾਂ ਦੀ ਉੱਚਾਈ ਲਗਪਗ 20 ਫੁੱਟ ਹੈ। ਜੇਕਰ ਮਸ਼ੀਨਰੀ ਤਾਰਾਂ ਦੇ ਸੰਪਰਕ ਵਿਚ ਆ ਜਾਵੇ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਨ੍ਹਾਂ ਵਾਹਨਾਂ ’ਤੇ ਕਈ ਵਾਰ ਕੋਈ ਵਿਅਕਤੀ ਉੱਪਰ ਬੈਠ ਕੇ ਡੰਡੇ ਨਾਲ ਤਾਰਾਂ ਨੂੰ ਉੱਚਾ ਚੁੱਕਦਾ ਹੈ ਅਤੇ ਫ਼ਿਰ ਵਾਹਨਾਂ ਨੂੰ ਕੱਢਿਆ ਜਾਂਦਾ ਹੈ ਜਿਨ੍ਹਾਂ ਦਾ ਸਥਾਨਕ ਵਾਸੀਆਂ ਵੱਲੋਂ ਕਈ ਵਾਰ ਵਿਰੋਧ ਕੀਤਾ ਗਿਆ ਪਰ ਕੋਈ ਅਸਰ ਨਹੀਂ ਹੋ ਰਿਹਾ। ਜੇਈ ਕੁਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਮਸ਼ੀਨਰੀ ਲੰਘਾਉਣ ਲਈ ਮਨਜ਼ੂਰੀ ਨਹੀਂ ਦਿੱਤੀ ਗਈ।

Advertisement

Advertisement
Advertisement
Author Image

Advertisement