For the best experience, open
https://m.punjabitribuneonline.com
on your mobile browser.
Advertisement

ਉੱਚ ਅਧਿਕਾਰੀ ਤੇ ਖਿਡਾਰੀ ਵੀ ਸਿਆਸੀ ਕੁਰਸੀ ਤੱਕ ਪੁੱਜੇ

08:57 AM Apr 01, 2024 IST
ਉੱਚ ਅਧਿਕਾਰੀ ਤੇ ਖਿਡਾਰੀ ਵੀ ਸਿਆਸੀ ਕੁਰਸੀ ਤੱਕ ਪੁੱਜੇ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 31 ਮਾਰਚ
ਸਿਆਸਤ ਵਿੱਚ ਹਮੇਸ਼ਾ ਵੱਡੇ ਸਿਆਸੀ ਘਰਾਣਿਆਂ ਦਾ ਦਬਦਬਾ ਰਿਹਾ ਹੈ। ਕਰੀਬ ਦਹਾਕੇ ਤੋਂ ਅਦਾਕਾਰਾਂ ਖਿਡਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸਿਆਸੀ ਕੁਰਸੀ ਦੀ ਲਾਲਸਾ ਜਾਗੀ ਹੈ। ਭਾਵੇਂ ਰਾਜਨੀਤੀ ਵਿੱਚ ਅਦਾਕਾਰਾਂ, ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ, ਗਾਇਕਾਂ ਤੇ ਖਿਡਾਰੀਆਂ ਦੀ ਵੱਡੀ ਗਿਣਤੀ ਹੈ ਪਰ ਪੰਜਾਬ ਸਰਕਾਰ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਤੇ ਸਾਬਕਾ ਡੀਜੀਪੀ ਪੀਐੱਸ ਗਿੱਲ, ਸਾਬਕਾ ਆਈਏਐੱਸ ਐੱਸਆਰ ਲੱਧੜ ਤੇ ਕੁਝ ਹੋਰਨਾਂ ਨੂੰ ਸਿਆਸਤ ਰਾਸ ਨਹੀਂ ਆਈ। ਸਾਬਕਾ ਆਈਏਐੱਸ ਸੋਮ ਪ੍ਰਕਾਸ਼ ਕੇਂਦਰ ’ਚ ਵਜ਼ੀਰ ਹਨ ਤੇ ਸਾਬਕਾ ਆਈਏਐੱਸ ਅਮਰ ਸਿੰਘ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਆਈਏਐੱਸ ਬਲਵਿੰਦਰ ਸਿੰਘ ਧਾਲੀਵਾਲ ਫ਼ਗਵਾੜਾ ਤੋਂ ਵਿਧਾਇਕ ਹਨ। ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਅੰਮ੍ਰਿਤਸਰ ਤੋਂ ਹਾਕਮ ਧਿਰ ਟਿਕਟ ਉੱਤੇ ਵਿਧਾਇਕ ਚੁਣੇ ਗਏ ਹਨ ਹਾਲਾਂਕਿ ਉਨ੍ਹਾਂ ਦੀ ਪਾਰਟੀ ਨਾਲ ਸੁਰ ਕਥਿਤ ਘੱਟ ਹੀ ਮੇਲ ਖਾਂਦੀ ਹੈ। ਸਾਬਕਾ ਵਿਧਾਇਕ ਵੈਦ ਕੁਲਦੀਪ ਸਿੰਘ ਵੀ ਸਾਬਕਾ ਆਈਏਐੱਸ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੰਜਨੀਅਰਿੰਗ ਮਗਰੋਂ 1992’ਚ ਆਈਆਰਐਸ ਸੇਵਾ ਸ਼ੁਰੂ ਕੀਤੀ ਅਤੇ 2011 ਵਿਚ ਨੌਕਰੀ ਛੱਡ ਕੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਰਾਹੀਂ ਸਿਆਸਤ ਵਿਚ ਕੁੱਦ ਪਏ। ਸਾਲ 2012 ਵਿੱਚ ਉਨ੍ਹਾਂ ‘ਆਮ ਆਦਮੀ ਪਾਰਟੀ’ ਬਣਾਈ ਅਤੇ ਹੁਣ ਉਹ ਦਿੱਲੀ ਦੇ ਮੁੱਖ ਮੰਤਰੀ ਹਨ। 1960 ਬੈਚ ਦੇ ਆਈਏਐੱਸ ਅਫਸਰ ਯਸ਼ਵੰਤ ਸਿਨਹਾ ਨੇ ਸਾਲ 1984 ਤਕ ਸ਼ਾਹੀ ਨੌਕਰੀ ਕੀਤੀ ਅਤੇ ਬਾਅਦ ਵਿਚ ਜਨਤਾ ਦਲ ਵਿਚ ਸ਼ਾਮਲ ਹੋ ਕੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਵਜ਼ਾਰਤ ਵਿਚ 1990-91 ਵਿਚ ਕੈਬਨਿਟ ਮੰਤਰੀ ਰਹੇ। ਅਜੀਤ ਜੋਗੀ 1970 ਵਿੱਚ ਆਈਏਐੱਸ ਅਫ਼ਸਰ ਸਨ ਉਹ ਛੱਤੀਸਗੜ੍ਹ ਦੇ ਮੁੱਖ ਮੰਤਰੀ ਵੀ ਰਹੇ। ਮੀਰਾ ਕੁਮਾਰੀ 1973 ’ਚ ਆਈਐੱਫਐੱਸ ਅਧਿਕਾਰੀ ਸਨ। ਉਨ੍ਹਾਂ ਕਾਂਗਰਸ ਪਾਰਟੀ ਰਾਹੀਂ 1985 ਵਿੱਚ ਸਿਆਸਤ ਸ਼ੁਰੂ ਕੀਤੀ ਅਤੇ ਲੋਕ ਸਭਾ (2009 ਤੋਂ 2014 ਤਕ) ਦੀ ਪਹਿਲੀ ਔਰਤ ਸਪੀਕਰ ਬਣਨ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ 2017 ਵਿਚ ਰਾਸ਼ਟਰਪਤੀ ਪਦ ਲਈ ਵੀ ਕਾਂਗਰਸ ਵੱਲੋਂ ਚੋਣ ਲੜੀ ਪਰ ਸਫ਼ਲਤਾ ਨਹੀਂ ਮਿਲੀ। ਮਨੀ ਸ਼ੰਕਰ ਅਈਅਰ ਨੇ 1963 ਵਿਚ ਭਾਰਤੀ ਵਿਦੇਸ਼ੀ ਸੇਵਾਵਾਂ ਵਿਚ ਸੇਵਾ ਕੀਤੀ। 1989 ’ਚ ਸੇਵਾਮੁਕਤੀ ਤੋਂ ਬਾਅਦ 1991 ਵਿਚ ਉਹ ਤਾਮਿਲਨਾਡੂ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਵੀ ਰਹੇ। ਨਟਵਰ ਸਿੰਘ ਨੇ 1953 ਤੋਂ 31 ਸਾਲ ਭਾਰਤੀ ਵਿਦੇਸ਼ੀ ਸੇਵਾਵਾਂ ਦੀ 1983 ਵਿੱਚ ਨੌਕਰੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਤੇ ਰਾਜੀਵ ਗਾਂਧੀ ਅਤੇ ਡਾ. ਮਨਮੋਹਨ ਸਿੰਘ ਸਰਕਾਰ ਵਿੱਚ ਮੰਤਰੀ ਵਜੋਂ ਕੰਮ ਕੀਤਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ 1974 ਬੈੱਚ ਦੇ ਆਈਐੱਫਐੱਸ ਅਧਿਕਾਰੀ ਹਨ ਜਿਹੜੇ ਕਈ ਦੇਸ਼ਾਂ ਦੇ ਸਫੀਰ ਵੀ ਰਹੇ ਹਨ। ਕਾਮੇਡੀ ਕਿੰਗ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹਨ। ਕ੍ਰਿਕਟ ਖਿਡਾਰੀ ਮੁਹੰਮਦ ਅਜ਼ਹਰੂਦੀਨ 2009 ਵਿਚ ਕਾਂਗਰਸ ਪਾਰਟੀ ਵਿਚ ਆਏ ਅਤੇ ਮੁਰਾਦਾਬਾਦ ਤੋਂ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਬਣੇ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਟੀਮ ’ਚ ਪ੍ਰਦਰਸ਼ਨ ਬਾਅਦ 2004 ’ਚ ਉਹ ਭਾਜਪਾ ਟਿਕਟ ’ਤੇ ਚੋਣ ਲੜ ਕੇ ਦੋ ਵਾਰੀ ਸੰਸਦ ਮੈਂਬਰ ਬਣੇ, ਰਾਜ ਸਭਾ ਮੈਂਬਰ ਵੀ ਰਹੇ। ਖਰੜ ਤੋਂ ਅਨਮੋਲ ਗਗਨ ਮਾਨ ਪੰਜਾਬ ’ਚ ਵਜ਼ੀਰ ਹਨ ਤੇ ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ ਤੋਂ ਵਿਧਾਇਕ ਹਨ।

Advertisement

ਫਰੀਦਕੋਟ ਹਲਕੇ ’ਚ ਖੜਕਣਗੀਆਂ ਸੁਰਾਂ

ਪੰਜਾਬ ਦੀ ਸਿਆਸੀ ਸਫਾਂ ਵਿੱਚ ਅਹਿਮਤੀ ਨਾ ਰੱਖਣ ਵਾਲਾ ਲੋਕ ਸਭਾ ਹਲਕਾ ਫ਼ਰੀਦਕੋਟ ਹੁਣ ਖਾਸ ਬਣ ਗਿਆ ਹੈ ਕਿਉਂਕਿ ਭਾਜਪਾ ਨੇ ਗਾਇਕ ਤੇ ਅਦਾਕਾਰ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਜਿਹੇ ਵਿਚ ਹੁਣ ਤੱਕ ਇਥੋਂ ਚੋਣ ਲੜਨ ਵਾਲੇ ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰ ਕਲਾਕਾਰ ਹੀ ਹਨ ਜਿਨ੍ਹਾਂ ਵਿਚ ‘ਆਪ’ ਦੇ ਕਰਮਜੀਤ ਅਨਮੋਲ, ਭਾਜਪਾ ਦੇ ਹੰਸ ਰਾਜ ਹੰਸ ਅਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਮੁਹੰਮਦ ਸਦੀਕ ਸ਼ਾਮਲ ਹਨ। ਹਾਲਾਂਕਿ ਇਹ ਚਰਚਾ ਵੀ ਚੱਲ ਰਹੀ ਹੈ ਕਿ ਕਾਂਗਰਸ ਕਲਾਕਾਰ ਲਾਭ ਹੀਰਾ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ ਪਰ ਸੁਖਵਿੰਦਰ ਸਿੰਘ ਡੈਨੀ ਵੀ ਟਿਕਟ ਦੇ ਚਾਹਵਾਨ ਹਨ।

Advertisement
Author Image

sukhwinder singh

View all posts

Advertisement
Advertisement
×